ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵਲੋਂ ਓਪਰਾ ਜਿਹਾ ਵੈਰਾਗ ਆਉਂਦਾ ਹੈ ਅਤੇ ‘ਦੁਖ’ ਸਾਡੇ ਹਉਮੈ ਵੇੜੇ ਮਨ ਦਾ ‘ਦਾਰੂ’ ਬਣਦਾ ਹੈ।
ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥(ਪੰਨਾ-469)
ਇਸ ਤਰ੍ਹਾਂ “ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ” ਦਾ ਪ੍ਰਗਟਾਵਾ ਹੁੰਦਾ ਹੈ। ਪਰ ਜਦ ਦੁਖ ‘ਟਲ’ ਜਾਵੇ, ਤਾਂ ਸਮਾਂ ਪਾ ਕੇ ਅਸੀਂ ‘ਰੱਬ’ ਨੂੰ ਹੀ ਭੁਲ ਜਾਂਦੇ ਹਾਂ ਅਤੇ ਮੁੜ ਉਸੇ ਹਉਮੈ ਦੇ ਅੰਧ-ਗੁਬਾਰ ਦੇ ਖੂਹ ਵਿਚ ਡਿਗ ਪੈਂਦੇ ਹਾਂ।
ਇਸ ਹਾਲਤ ਵਿਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ-ਸੁਣਦੇ ਭੀ ਹਾਂ ਅਤੇ ਸਤਸੰਗ ਭੀ ਕਰਦੇ ਹਾਂ, ਤਾਂ ਉਸ ਦਾ ਅਸਰ ‘ਥੰਧੇ ਭਾਂਡੇ ਵਾਂਗ’, ਸਾਡੇ ‘ਹਉਮੈ ਵੇੜੇ ਥੰਧੇ ਮਨ’ ਦੇ ‘ਉਪਰ ਦੀ’ ਤਿਲਕ ਜਾਂਦਾ ਹੈ ਜਿਸ ਕਾਰਣ ਸਾਡੇ ਮਨ ਉਤੇ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਹੀ ਅਸਰ ਹੁੰਦਾ ਹੈ।
ਅਸਲ ਵਿਚ ਹਉਮੈ ਦਾ ‘ਬੀਜ’ ਸਾਡੇ ਮਨ ਦੇ ‘ਅੰਧ-ਗੁਬਾਰ-ਹਨੇਰੇ’ ਵਿਚ ਹੀ ਪੁੰਗਰਦਾ ਹੈ। ਇਸ ਲਈ ਹਉਮੈ ਦੇ ‘ਰੋਗੀ’ ਬੂਟੇ ਨੂੰ ਆਤਮਿਕ ‘ਪਿਉਂਦ’ ਹੀ ਚਾੜ੍ਹੀ ਜਾ ਸਕਦੀ ਹੈ, ਤਾਂ ਕਿ ਹਉਮੈ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉਤੇ ਨੀਵੇਂ, ਮਾਇਕੀ, ਕੌੜੇ-ਕਸੈਲੇ, ਖੱਟੇ ਅਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ, ਰਸਦਾਇਕ, ਲਾਭਦਾਇਕ, ‘ਪ੍ਰੀਤ-ਪ੍ਰੇਮ-ਰਸ-ਚਾਉ’ ਦੇ ਉਤਮ ਦੈਵੀ ਫਲ ਲਗ ਸਕਣ।
“ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸ ਮਾਹਿ”
ਹੈ, ਅਤੇ ਇਹ ਬਿਲਕੁਲ ‘ਉਲਟ ਖੇਲ ਪ੍ਰਿਮ ਦੀ’ ਹੈ।
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥(ਪੰਨਾ-651)