ਲੋੜਾਂ ਨਹੀਂ | ਜੇ ਉਹ ਸਾਮਾਨ ਹੋਣ ਤਾਂ ਚੰਗਾ, ਨਾ ਹੋਣ ਤਾਂ ਚੰਗਾ | ਸੰਤਾਂ ਦੀ ‘ਸੁਰਤ’ ਸਤਿਗੁਰੂ ਨੇ ਆਜ਼ਾਦ ਕੀਤੀ ਹੋਂਵਦੀ ਹੈ| ਭਾਈ ਮਨੀ ਸਿੰਘ ਹੁਰਾਂ ਦੀ ਸੁਰਤ, ਬੈਲੂਨ (ਗੁਬਾਰੇ) ਵਾਂਗ ਉਠਦੀ ਹੀ ਚਲੀ ਗਈ| ਜਿਉਂ-ਜਿਉਂ ਜਲਾਦ ਸਰੀਰ ਦੇ ਟੁਕੜੇ ਕਰਦਾ ਗਿਆ, ਪੱਕੀ ਹੋਈ,ਫ਼ਨਾਮ ਰੰਗ’ ਵਿਚ ‘ਰੰਗੀ ਸੁਰਤ’, ਉਡਾਰੀ ਮਾਰਦੀ ਗਈ |

‘ਸਿੱਖ’, ਨਾਮ ਦੇ ਰਸੀਏ ਤੇ ਜਾਗੀ ਹੋਈ ਸੁਰਤ ਵਾਲੇ,ਫ਼ਕੀਰ ਹੋਏ ਹਨ| ਜਿੰਨੇ ਸ਼ਹੀਦ ਹੋਏ ਹਨ, ਸਭ ਦੀ ਸੁਰਤ ਇੰਨੀ ਪੱਕ ਚੁੱਕੀ ਸੀ, ਕਿ ਚਰਖੜੀਆਂ ਤੇ ਚੜ੍ਹ ਕੇ, ਤੇ ਸਰੀਰ ਦਾ ਕੀਮਾ-ਕੀਮਾ ਕਰਾਉਣ ਵਿਚ, ਉਖੜਦੀ ਨਹੀਂ ਸੀ | ਇਹੋ ਜਿਹਾ ਲਗਾਤਾਰ ਪ੍ਰਕਾਸ਼ ਸੀ, ਤੇ ਇਹੋ ਜਿਹਾ ਉੱਚਾ ‘ਸੁੰਦਰ’ ਜੀ ਦਾ ‘ਸੁੰਦਰ ਦੇਸ਼’ ਸੀ, ਜਿਸ ਦੇ ਰਸ ਵਿਚ, ਸੂਲੀ ਦੀਆਂ ਚੋਭਾਂ ਦਾ ਪਤਾ ਹੀ ਨਹੀਂ ਲਗਦਾ ਸੀ |

‘ਏਮਰਸਨ’ ਉਨ੍ਹਾਂ ਨੇਮਾਂ ਨੂੰ ਦੱਸਣ ਦਾ ਹੀਆ ਕਰਦਾ ਹੈ, ਜਿਨ੍ਹਾਂ ਨਾਲ ‘ਸੁਰਤ’, ਰਸ ਤੇ ‘ ਚੜ੍ਹਾਉ’ ਵਿਚ ਰਹੇ, ਪਰ ਨਾ ਉਹ ਆਪ ਜਾਣਦਾ ਹੈ ਤੇ ਨਾ ਹੀ ਸਾਨੂੰ ਦੱਸ ਸਕਦਾ ਹੈ| ਉਸ ਦਾ ਸਾਰਾ ਲੇਖ, ਇਕ ‘ਹਉਕਾ’ ਹੈ ਕਿ ਹਾਏ ! ਕਿਸੇ ਤਰ੍ਹਾਂ ਉਹ ‘ਚੀਜ਼’ ਲੱਭੇ ਜਿਸ ਅੰਦਰ ਹੋਣ ਨਾਲ ਜੇ ਅਸੀਂ ਸ਼ੇਰਾਂ ਦੇ ਅਗੇ ਸੁਟੇ ਜਾਈਏ, ਤੇ ਮਸਤ ਹਾਥੀ ਸਾਡੇ ਪਰ ਛਡੇ ਜਾਣ, ਤਾਂ ਦੋਵੇਂ ਆ ਕੇ ਸਾਡੇ ਪੈਰ ਚੁੰਮਣ | ਹਾਂ ਜੀ ! ਧੁੱਪ ਵੇਲੇ ਸੱਪ ਸਾਡੀਆਂ ਛੱਤਰੀਆਂ ਪਕੜਨ, ਤੇ ਜੇ ਸਾਨੂੰ ਦੋਹਾਂ ਪਹਾੜਾਂ ਵਿਚ ਬੰਦ ਕਰ ਦਿਤਾ ਜਾਏ ਤਾਂ ਅਸੀਂ ਕਦੀ ਕੈਦ ਹੋ ਹੀ ਨਾ ਸਕੀਏ |

ਹਾਂ ਜੀ ! ਗੁਰਮੁਖ ਸੰਤਾਂ ਦੇ ਇਲਾਹੀ ਜੀਵਨ ਦਾ ਟੁਕੜਾ ਮੰਗਣ ਵਾਲਾ ‘ਏਮਰਸਨ’, ਮੈਨੂੰ ਤਾਂ ਹੱਥ ਬੱਧੇ, ਸਾਂਈ ਦੀ ਦਰਗਾਹ ਤੇ ਖਲੋਤਾ ਮਾਲੂਮ ਹੋਂਵਦਾ ਹੈ |

ਸਤਿਗੁਰਾਂ ਦੀਫ਼ਕੀਰੀ, ‘ਢਾਈ ਅੱਖਰੀ’ਫ਼ਕੀਰੀ ਹੈ, ਤੇ ਇਸਫ਼ਕੀਰੀਜੀਵਨ ਦੀਆਂ ‘ਲੋੜਾਂ’ ਵੀ ਢਾਈ ਅੱਖਰੀਆਂ’ ਹਨ|

ਫ਼ਕੀਰੀ ਤਾਂ ਇਹ ਹੈ - ਸਿਮਰਨ ਤੇ ਧਿਆਨ ਦੇ ਦੋ ਅੱਖਰ, ਤੇ ਅੱਧਾ ਹਰੋ ‘ਅਲਿਪਤ’ ਰਹਿਣ ਦਾ ਪੜ੍ਹਨਾ |

ਤੇ ਤ੍ਰੈ ਲੋੜਾਂ - ਕੁੱਲੀ, ਜੁੱਲੀ ਤੇ ਗੁੱਲੀ | ਇਕ ਘਰ, ਇਕ ਪਹਿਨਣ ਦਾ ਬਸਤਰ ਤੇ ਇਕ ਖਾਣ ਨੂੰ ਰੋਟੀ |

ਇਨ੍ਹਾਂ ਤ੍ਰੈ ਸਾਮਾਨਾ ਦੇ ਨਾਨਾਂ ਰੰਗ,ਫ਼ਕੀਰਾਂ, ਸੰਤਾਂ ਦੀ ਆਪਣੀ ਆਪਣੀ ਮੌਜ ਤੇ ਸੁਰਤ ਦੀ ਖੁਸ਼ੀ ਅਨੁਸਾਰ ਹੈ |

ਏਮਰਸਨ ਨੇ ਜਿਹੜਾ ਇਸ਼ਾਰਾ ਕੀਤਾ ਹੈ, ਕਿ ਮੈਨੂੰ ‘ਅਬਿਚਲੀ ਜੋਤ’ ਦਾ

Upcoming Samagams:Close

20 Dec - 30 Dec - (India)
Dodra, PB
Gurudwara Sahib Brahm Bunga Dodra, Mansa Punjab

20 Dec - 30 Dec - (India)
Dodra, PB
Gurudwara Sahib Brahm Bunga Dodra
Phone Number 01652-297355. Amrit Sanchar on 22, 23rd and 29th Dec2024
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe