ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥(ਪੰਨਾ-1)
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥(ਪੰਨਾ-467)
ਅੰਤ ਵਿਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ‘ਹਉਮੈ’ ਮਨ ਦੀ ‘ਰੰਗਤ’ ਜਾਂ ‘ਭਾਵਨਾ’ (consciousness) ਹੀ ਹੈ। ਹਉਮੈ ਦੇ ਮਾਰਨ ਜਾਂ ‘ਨਾਸ਼’ ਕਰਨ ਦਾ ਸਵਾਲ ਨਹੀਂ ਹੈ। ‘ਹਉਮੈ’ ਦੀ ਮੈਂ-ਮੇਰੀ ਦੀ ‘ਭਾਵਨਾ’, ਪਰਮੇਸ਼ਰ ਦੀ ‘ਭੁਲ’ ਜਾਂ ‘ਅਣਹੋਂਦ’ ਦਾ ਹੀ ਨਾਮ ਹੈ। ਜਿਸ ਤਰ੍ਹਾਂ ਕਿ ‘ਚਾਨਣ’ ਦੀ ਅਣਹੋਂਦ ਨੂੰ ਹੀ ‘ਹਨੇਰਾ’ ਕਿਹਾ ਜਾਂਦਾ ਹੈ।
ਇਨ੍ਹਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ -
- ‘ਹਉਮੈ’ ਦਾ ਖਿਆਲ ਪਰਮੇਸ਼ਰ ਦੀ ‘ਭੁਲ’ ਵਿਚੋਂ ਹੀ ਉਪਜਦਾ ਹੈ।
- ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹਉਮੈ ਦਾ ‘ਅਭਾਵ’
ਹੋ ਸਕਦਾ ਹੈ।
- ਹਉਮੈ ਦੀ ‘ਮੈਂ-ਮੇਰੀ’ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ।
- ਇਹ -
‘ਉਲਟੀ ਹੋਵੈ ਮਤਿ ਬਦਲਾਹੁ’
‘ਬੁਧ ਬਦਲੀ ਸਿਧ ਪਾਈ’
‘ਉਲਟੀ ਖੇਲ ਪ੍ਰਿਮ’ ਦੀ ਹੈ।
‘ਬੁਧ ਬਦਲੀ ਸਿਧ ਪਾਈ’
‘ਉਲਟੀ ਖੇਲ ਪ੍ਰਿਮ’ ਦੀ ਹੈ।
- ‘ਹਉਮੈ’ ਦੀ ਦੁਖਦਾਈ ਗੁਲਾਮੀ ਤੋਂ ਛੁਟ ਕੇ -
ਪਰਮੇਸ਼ਰ ਦੀ ਮਿਠੀ ‘ਪ੍ਰੇਮ-ਬੰਧਨਾ’ ਹੈ।
ਉਪਰਲੀਆਂ ਵਿਚਾਰਾਂ ਦੁਆਰਾ ਦਸਿਆ ਜਾ ਚੁਕਿਆ ਹੈ ਕਿ ‘ਮਤਿ ਬਦਲਣ’ ਜਾਂ ਪਿਉਂਦ ਚਾੜ੍ਹਨ ਦੀ ਉਲਟੀ ਖੇਲ (transformation on consciousness) ਲਈ -
1. ਉੱਚੀ-ਸੁੱਚੀ, ਜੀਉਂਦੀ-ਜਾਗਦੀ ‘ਸਾਧ ਸੰਗਤ’
2. ਅਟੁੱਟ ਨਾਮ-ਸਿਮਰਨ ਅਭਿਆਸ ਕਮਾਈ
3. ‘ਗੁਰਪ੍ਰਸਾਦਿ’ ਦੀ ਲੋੜ ਹੈ।
Upcoming Samagams:Close