ਹਉਮੈ
ਭਾਗ-2
ਜਿਸ ਤਰ੍ਹਾਂ ਸਰੀਰ ਦਾ ਵੱਡਾ ਤੇ ਦੀਰਘ ਰੋਗ ਤਪਦਿਕ (Tuberculous) ਹੈ ਅਤੇ ਇਸ ‘ਤਪਦਿਕ’ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ‘ਹਉਮੈ’ ਹੀ ਸਭ ਤੋਂ -
ਮੁੱਢਲਾ
ਵੱਡਾ
ਅਸਾਧ
ਦੀਰਘ
ਮਾਨਸਿਕ ਰੋਗ ਹੈ।
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥(ਪੰਨਾ-466)
‘ਹਉਮੈ’ ਦੇ ਭਰਮ-ਭੁਲਾਵੇ ਤੋਂ ਹੀ -
ਅਕਾਲ ਪੁਰਖ ਵਿਸਰ ਜਾਂਦਾ ਹੈ।
ਉਸ ਦੀ ਨਿੱਘੀ ਅਤੇ ਸੁਖਦਾਈ ‘ਗੋਦ’ ਵਿਚੋਂ ਨਿਕਲ ਜਾਈਦਾ ਹੈ।
ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ।
‘ਹੁਕਮ’ ਤੋਂ ਬੇਮੁਖ ਤੇ ਬੇਸੁਰੇ ਹੋ ਜਾਂਦੇ ਹਾਂ।
ਅਗਿਆਨਤਾ ਦੇ ਅੰਧ ਗੁਬਾਰ ਵਿਚ ਜੀਵਨ ਬਤੀਤ ਕਰਦੇ ਹਾਂ।
ਤ੍ਰੈ-ਗੁਣਾਂ ਵਿਚ ਵਾਸਾ ਹੋ ਜਾਂਦਾ ਹੈ।
‘ਦੂਜਾ-ਭਾਉ’ ਉਪਜਦਾ ਹੈ।
Upcoming Samagams:Close