ਇਹ ਹਉਮੈ ਦਾ ਰੋਗ ਸਿਰਫ਼ ਆਮ ਜਨਤਾ ਨੂੰ ਹੀ ਨਹੀਂ ਲਗਾ ਹੋਇਆ, ਬਲਕਿ ਧਾਰਮਿਕ ਅਤੇ ਅਜੋਕੀਆਂ ਆਤਮਿਕ ਸ਼੍ਰੇਣੀਆਂ ਨੂੰ ਭੀ ਡਾਢਾ ਚਿਮੜਿਆ ਹੋਇਆ ਹੈ।
ਫ਼ਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ-ਠੁੱਲੀ ‘ਹਉਮੈ’ ਅਤੇ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹਉਮੈ ‘ਸੂਖਮ’ ਹੁੰਦੀ ਹੈ।
ਲੋਹੇ ਦੇ ਠੁੱਲੇ ਜੰਜੀਰ ਤੋੜਨੇ ਤਾਂ ਸੋਖੇ ਹਨ, ਪਰ ਦਿਮਾਗੀ ਸਿਆਣਪਾਂ, ਉਕਤੀਆਂ-ਜੁਗਤੀਆਂ ਅਤੇ ਫਿਲਾਸਫ਼ੀਆਂ ਦੇ ਸੂਖਮ ਰੇਸ਼ਮ ਦੇ ਫੰਧਿਆਂ ਤੋਂ ਛੁੱਟਣਾ ਅਤਿ ਕਠਿਨ ਹੈ।
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥(ਪੰਨਾ-974)
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥(ਪੰਨਾ-974)
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥.....(ਪੰ.-641)
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥.....(ਪੰ.-641)
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥(ਪੰ.-642)
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥(ਪੰ.-642)
ਅਸੀਂ ਜਨਮਾਂ-ਜਨਮਾਂਤਰਾਂ ਤੋਂ ‘ਮੈਂ-ਮੇਰੀ’ ਦਾ ਅਟੁਟ ਅਭਿਆਸ ਕਰਦੇ ਆਏ ਹਾਂ। ਜਿਸ ਕਾਰਣ ਹਉਮੈ ਦਾ ਭੂਤ ਸਾਡੇ ਸਿਰ ਚੜ੍ਹਿਆ ਹੋਇਆ ਹੈ, ਜਿਸ ਨੇ ਆਪਣੀ ‘ਹਠੀਲੀ ਫੌਜ’ ਦੁਆਰਾ ਸਾਨੂੰ ‘ਜਕੜ-ਬੰਧ’ ਕੀਤਾ ਹੋਇਆ ਹੈ ਅਤੇ ਮਾਇਕੀ ਭਰਮ-ਭੁਲਾਵੇ ਵਿਚ ਆਪਣੀ ਮਰਜ਼ੀ ਨਾਲ -
ਭਟਕਾਉਂਦਾ
ਝਗੜਾਉਂਦਾ
Upcoming Samagams:Close
26 Apr - 27 Apr - (India)
Jammu, JK
Gurudwara Sahib Kalgidhar Sahib, BC Road, Rihadi, Gurudwara Sahib Is 2Km Form Bus Stand And 6Km Form Railway Station.
PhoneNumbers: 9419183840, 9541344787, 9419125124
26 Apr - 27 Apr - (India)
Jammu, JK
Gurudwara Sahib Kalgidhar Sahib, BC Road, Rihadi, Gurudwara Sahib Is 2Km Form Bus Stand And 6Km Form Railway Station.
PhoneNumbers: 9419183840, 9541344787, 9419125124