ਗੁਰਬਾਣੀ ਅਨੁਸਾਰ ‘ਸਾਧ ਸੰਗਤ’ ਦੀ ‘ਪਿਉਂਦ’ ਦੁਆਰਾ ਸਾਡੇ ਮਨ ਦਾ ‘ਰੁਖ’ ਉਲਟ ਕੇ ‘ਆਤਮ-ਪ੍ਰਾਇਣ’ (Divine consciousness) ਹੋ ਜਾਂਦਾ ਹੈ ਅਤੇ ਸਾਡਾ ਮਨ, ਤਨ, ਚਿਤ, ਬੁੱਧੀ ਅਤੇ ਅੰਤਿਸ਼ਕਰਨ ਸਹਿਜੇ-ਸਹਿਜੇ ਬਦਲਦੇ ਹੋਏ ਸਾਨੂੰ ‘ਮਨਮੁਖ’ ਤੋਂ ‘ਗੁਰਮੁਖ’ ਬਣਾ ਦਿੰਦੇ ਹਨ।
ਪਰ, ਇਹ ‘ਉਲਟੀ ਖੇਲ ਪ੍ਰਿਮ’ ਕੀ, ‘ਛੂਹ-ਮੰਤਰ’ ਨਾਲ ਪ੍ਰਾਪਤ ਨਹੀਂ ਹੋ ਸਕਦੀ।
ਇਸ ਭਿਆਨਕ -
ਹਉਮੈ
ਘਮੰਡ
ਇੱਜ਼ਤ
ਮਾਣ
ਗਰਬ
ਦਿਖਾਵਾ
ਗੁਮਾਨ
ਰੂਪੀ ‘ਦੀਰਘ ਰੋਗ’ ਨੂੰ ਦੂਰ ਕਰਨ ਦਾ-
ਖਿਆਲ
ਉੱਦਮ
ਪ੍ਰੇਰਨਾ
ਚਿੰਤਾ
ਉਦੋਂ ਹੀ ਪੈਦਾ ਹੁੰਦੀ ਹੈ, ਜਦੋਂ ਜਗਿਆਸੂ ਨੂੰ ‘ਪ੍ਰੇਮ ਛੋਹ’ ਮਿਲਣ ਤੇ, ਉਸਦੇ ਰਸ ਵਿਚ ‘ਹਉਮੈ’ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ‘ਮੌਤ’ ਹੀ ਹੁੰਦੀ ਹੈ।
ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥
ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥...
Upcoming Samagams:Close