ਜੀਵਨ, ਇਕ ‘ਖਮੀਰ’ ਜਿਹਾ ਦਿਸਦਾ ਹੈ, ਇਹ ਮੈਨੂੰ ਬਹੁਤ ਚੰਗਾ ਲਗਾ ਹੈ |
ਹਾਂ ਜੀ ! ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ‘ਖਮੀਰ’ ਤੇ ਅਸੂਲ ਪਰ ਰਖਿਆ ਹੈ | ‘ਸਿਮਰਨ ਜੀਵਨ’, ‘ਇਲਾਹੀ ਜੀਵਨ’ ਦਾ ਦੂਜਾ ਨਾਮ ਹੈ |
ਮੈਂ, ਮੰਤਰ ਰਟਨ ਕਰਦੇ ਕਈ ਲੋਕ, ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ | ਤਾਂ ਤੇ ‘ਫੋਕਾ’ ਤੇ ‘ਜੋਤੋਂ-ਟੁੱਟਵਾਂ’ ਰਟਨ - ਸਿਮਰਨ ਨਹੀਂ | ਇਹ ਸਿਮਰਦੇ ਨਹੀਂ ਹਨ, ਕੇਵਲ ‘ਰੀਸ’ ਕਰਦੇ ਹਨ | ਸਿਮਰਨ ਤਾਂ ਸਤਿਗੁਰ}ੂ ਨਾਨਕ ਜੀ ਦਾ ‘ਬਾਣੀ’ ਰੂਪ ਹੈ | ਸਿਮਰਨ ਜੋ ਕਰਦਾ ਹੈ, ਉਹ ਸਤਿਗੁਰਾਂ ਦੇ ‘ਰੂਪ’ ਵਿਚ ਜੀਂਵਦਾ ਹੈ |
ਤੇ ਹਾਂ ਜੀ! ਇਹ ਜੀਵਨ, ‘ਖ਼ਮੀਰ’ ਦੇ ਅਸੂਲਾਂ ਤੇ ਹੁੰਦਾ ਹੈ ਤੇ ਪਲਦਾ ਹੈ | ਗੁਰਮੁਖ ਸੰਤਾਂ ਦੇ ‘ਸਿਮਰਨ ਵਾਲੇ ਜੀਵਨ’ ਦਾ ‘ਟੋਟਾ’ ਜੇ ਲੱਭੇ, ਅਰ ਉਸ ਦਾ ‘ਖ਼ਮੀਰ’ ਜੇ ਸਾਨੂੰ ਲਗੇ, ਤਾਂ ਸਾਡੇ ਅੰਦਰ ਦਮ-ਬਦਮ ‘ਨਾਮ’ ਜਾਰੀ ਹੋ ਜਾਂਦਾ ਹੈ | ਤਦ ਸਾਡਾ ਜੀਵਨ, ‘ਸਿਮਰਨ ਦਾ ਜੀਵਨ’ ਬਣ ਸਕਦਾ ਹੈ | ਅਠ-ਪਹਿਰੀ ‘ਨਾਮ’ ਦਾ ਜਾਰੀ ਰਹਿਣਾ, ਇਹ ਉਹ ਲਗਾਤਾਰਤਾ ਹੈ, ਜਿਸ ਦੀ ਚਾਹ ‘ਏ ਮਰਸਨ’ ਨੇ ਪ੍ਰਗਟ ਕੀਤੀ ਹੈ | ‘ਏਮਰਸਨ’ ਲਗਾਤਾਰਤਾ ਨੂੰ ਲਭਦਾ ਹੈ, ਪਰ ਉਸ ਨੂੰ ਪਤਾ ਨਹੀਂ ਕਿ ‘ਲਗਾਤਾਰਤਾ’ ਸਿਮਰਨ ਬਿਨਾਂ ਹੋ ਨਹੀਂ ਸਕਦੀ | ਸਤਿਗੁਰਾਂ ਦੇ ਮਾਰਗ ਵਿਚ, ‘ਇਲਾਹੀ ਜੀਵਨ ਦੀ ਲਗਾਤਾਰ ਬਤੀ’ ਬਿਨ੍ਹਾਂ ਸਿਮਰਨ ਦੇ ਨਹੀਂ ਬਲ ਸਕਦੀ |
‘ਸਿਮਰਨ ਦਾ ਜੀਵਨ’ ‘ਉਤਲਿਆਂ’ ਨਾਲ ਦਮ-ਬਦਮ ‘ਪਰੋਏ’ ਸੰਤਾਂ ਕੋਲੋਂ ਮਿਲ ਸਕਦਾ ਹੈ, ਤੇ ਹਾਂ ਜੀ, ਇਸ ਜੀਵਨ ਦਾ ਲਗਾਤਾਰ ਰਹਿਣਾ, ਇਹ ਸਤਿਗੁਰਾਂ ਦੇ ਅਟੱਲ ਤੇ ਰੱਬੀ ਬਿਰਦ ਦੇ ਨੇਮ ਦੀ ‘ਪਾਲਣਾ’ ਹੈ, ਤੇ ਹਾਂ ਜੀ, ਆਦਿ ਵਿਚ ਇਸ ਸਿਮਰਨ ਦੇ ‘ਖਮੀਰੀ ਜੀਵਨ’ ਨੂੰ ਪਾਲਣ ਵਾਸਤੇ, ਰੱਛਾ ਵਾਸਤੇ, ਸਭ ਪ੍ਰਕਾਰ ਦੀਆਂ ਰਛਿਆ ਦੀ ਲੋੜ ਹੈ, ਜੋ ਸਤਿਗੁਰੂ - ‘ਸਿਮਰਨ ਵਾਲੇ’ ਨੂੰ ਛੱਤ ਪਾੜ ਕੇ ਦਿੰਦਾ ਹੈ, ਤੇ ਸਿਮਰਨ ਦੇ ਜੀਵਨ ਉਤੇ ਸੱਚੀ-ਮੁੱਚੀ ਦੇ ਫਰਿਸ਼ਤਿਆਂ ਤੇ ਦੇਵੀ ਦੇਵਤਿਆਂ ਦਾ ‘ਪਹਿਰਾ’ ਹੋਂਵਦਾ ਹੈ |
ਸਤਿਗੁਰਾਂ ਦੇ ਘਰ ਦੀ ‘ਮਹਿਮਾ’ - ਸਿਮਰਨ ਨਾਲ ਆਰੰਭ ਹੋ ਗਈ | ਰੂਹ, ‘ਧੰਨ ਗੁਰੂ’, ‘ਵਾਹਿਗੁਰੂ’ ਦਾ ਗੀਤ ਗਾਂਵਦੀ, ਮਿੱਟੀ, ਹੱਡੀ, ਮਾਸ ਦੀਆਂ ਦੀਵਾਰਾਂ ਥੀਂ