ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
ਕਹੁ ਨਾਨਕ ਸਚ ਭਏ ਬਿਗਾਸਾ
ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥(ਪੰਨਾ-215)
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
ਕਹੁ ਨਾਨਕ ਸਚ ਭਏ ਬਿਗਾਸਾ
ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥(ਪੰਨਾ-215)
ਇਸ ਇਲਾਹੀ -
‘ਉਲਟੀ ਖੇਲ’
‘ਪਿਉਂਦ’
‘ਮਤਿ-ਬੁਧ ਬਦਲੀ’
‘ਅਚਰਜ ਕੌਤਕ’
‘ਜਉ ਕ੍ਰਿਪਾ ਗੋਬਿੰਦ ਭਈ’
ਦੇ ਕ੍ਰਿਸ਼ਮਿਆਂ ਦਾ ਨਿਖੇਰਵਾਂ ਨਿਰਨਾ ਇਉਂ ਕੀਤਾ ਜਾਂਦਾ ਹੈ -
‘ਹਉਮੈ’ ਵਾਲੀ ਅਵਸਥਾ | ‘ਨਾਮ’ ਵਾਲੀ ਅਵਸਥਾ |
ਮਾਇਆ ਦਾ ਅੰਧ ਗੁਬਾਰ | ਆਤਮ ਪ੍ਰਕਾਸ਼ |
ਮਾਇਆ ਦਾ ਸਿਮਰਨ | ਹਰੀ ਦਾ ਸਿਮਰਨ |
ਮਾਇਆ ਦਾ ‘ਭਰਮ-ਭੁਲਾਵਾ’ | ਨਾਮ ਦਾ ਪ੍ਰਕਾਸ਼ |
ਮੈਂ-ਮੇਰੀ | ਤੂੰ-ਤੇਰੀ |
ਮਾਇਆ ਦੀ ਗੁਲਾਮੀ | ਇਲਾਹੀ ਆਜ਼ਾਦੀ |
‘ਮਨ’ ਦਾ ਹੁਕਮ | ਇਲਾਹੀ ਹੁਕਮ |
ਹਉਮੈ ਦੀ ਕਾਲ ਕੋਠੜੀ ਦੀ ‘ਕੈਦ’ | ਆਤਮਿਕ ਆਜ਼ਾਦੀ |
ਅਨੇਕਤਾ | ਏਕਤਾ-‘ੴ’ |
ਦੂਜਾ-ਭਾਉ | ਆਪੇ-ਆਪ |
ਰੱਬ ਦੀ ‘ਭੁਲ’ | ਰੱਬ ਦੀ ‘ਯਾਦ’ |
ਤ੍ਰਿਸ਼ਨਾ | ‘ਸਗਲ ਤ੍ਰਿਸ਼ਨ ਬੁਝ ਗਈ’ |
‘ਤਾਤ ਪਰਾਈ’ | ‘ਸਗਲ ਸੰਗ ਬਣ ਆਈ’ |
‘ਦੂਤ-ਦੁਸਟ’ | ‘ਸਭ ਸਜਨਈ’ |
ਮਲੀਨ ਬੁੱਧ | ਬਿਬੇਕ ਬੁੱਧ |
Upcoming Samagams:Close