ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥(ਪੰਨਾ-1382)
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥(ਪੰਨਾ-1382)
ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਅ ਦੀ ਹਸਤੀ, ਸੂਰਜ ਦੀ ਤੀਖਣ ਰੋਸ਼ਨੀ ਵਿਚ ‘ਮਾਤ’ ਪੈ ਜਾਂਦੀ ਹੈ ਅਤੇ ‘ਲੈ’ ਹੋ ਜਾਂਦੀ ਹੈ। ਉਸੇ ਤਰ੍ਹਾਂ ਮਾਇਆ ਦੇ ਅੰਧ-ਗੁਬਾਰ ਵਿਚ, ਜਦ ਸਾਡੇ ਅੰਤ੍ਰ-ਆਤਮੇ ਗੁਰ-ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ‘ਤੇਜ਼’ ਨਾਲ ਇਤਨਾ ‘ਚੁੰਧਿਆ’ ਜਾਂਦਾ ਹੈ ਕਿ ਸਾਡੇ ਮੂੰਹ ਵਿਚੋਂ ਕਿਸੇ ਬਿਸਮਾਦੀ ਅਵਸਥਾ ਵਿਚ ਆਪ-ਮੁਹਾਰੇ ਇਹ ਪੰਗਤੀ ਨਿਕਲਦੀ ਹੈ-
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥(ਪੰਨਾ-1137)
ਏਹੋ ਜਿਹੇ ਬਿਸਮਾਦੀ ਝਲਕੇ ਦਾ ਸਾਡੇ ਮਨ-ਬੁੱਧੀ ਉਤੇ ਐਸਾ ਅਲੌਕਿਕ ਅਸਰ ਹੁੰਦਾ ਹੈ, ਕਿ ਜੀਵ ‘ਵਜੱਦ’ ਵਿਚ ਆ ਕੇ ਕਹਿ ਉਠਦਾ ਹੈ।
ਦੇਖਹੁ ਅਚਰਜ ਭਇਆ ॥
ਜਿਹ ਠਾਕਰੁ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰ ਦਇਆ ॥(ਪੰਨਾ-612)
ਜਿਹ ਠਾਕਰੁ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰ ਦਇਆ ॥(ਪੰਨਾ-612)
ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ
ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ।
ਸੁਰਤਿ ਮੈ ਨ ਸੁਰਤਿ ਅਉ ਧਿਆਨ ਮੈ ਨ ਧਿਆਨੁ ਰਹਯੋ
ਗਿਆਨ ਮੈ ਨ ਗਿਆਨ ਰਹਿਓ ਗਤਿ ਮੈ ਨ ਗਤਿ ਹੈ।
ਧੀਰਜ ਕੋ ਧੀਰਜੁ ਗਰਬ ਕੋ ਗਰਬੁ ਗਇਓ
ਰਤਿ ਮੈ ਨ ਰਤਿ ਰਹੀ ਪਤਿ ਰਤਿ ਪਤਿ ਹੈ।
ਅਦਭੁਤ ਪਰਮਦਭੁਤ ਬਿਸਮੈ ਬਿਸਮ
ਅਸਚਰਜੈ ਅਸਚਰਜ ਅਤਿ ਅਤਿ ਹੈ ॥(ਕ. ਭਾ. ਗੁ. 25)
ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ।
ਸੁਰਤਿ ਮੈ ਨ ਸੁਰਤਿ ਅਉ ਧਿਆਨ ਮੈ ਨ ਧਿਆਨੁ ਰਹਯੋ
ਗਿਆਨ ਮੈ ਨ ਗਿਆਨ ਰਹਿਓ ਗਤਿ ਮੈ ਨ ਗਤਿ ਹੈ।
ਧੀਰਜ ਕੋ ਧੀਰਜੁ ਗਰਬ ਕੋ ਗਰਬੁ ਗਇਓ
ਰਤਿ ਮੈ ਨ ਰਤਿ ਰਹੀ ਪਤਿ ਰਤਿ ਪਤਿ ਹੈ।
ਅਦਭੁਤ ਪਰਮਦਭੁਤ ਬਿਸਮੈ ਬਿਸਮ
ਅਸਚਰਜੈ ਅਸਚਰਜ ਅਤਿ ਅਤਿ ਹੈ ॥(ਕ. ਭਾ. ਗੁ. 25)
ਆਤਮਿਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ, ਕਿ ਜਿਸ ਹਉਮੈ ਦੀ ‘ਹੰਗਤਾ’ ਜਾਂ ‘ਗੁਮਾਨ’ ਨੂੰ ਉਸ ਨੇ ਜਨਮਾਂ-ਜਨਮਾਂ ਤੋਂ ‘ਮੈਂ-ਮੇਰੀ’ ਦੇ ਪੱਠੇ ਪਾ-ਪਾ ਕੇ ਪਾਲਿਆ, ਪੋਸਿਆ ਅਤੇ ਪ੍ਰਫੁਲਤ ਕੀਤਾ
Upcoming Samagams:Close