ਗੁਰ ਕੀ ਸੇਵਾ ਸਬਦੁ ਵੀਚਾਰੁ ॥
ਹਉਮੈ ਮਾਰੇ ਕਰਣੀ ਸਾਰ ॥(ਪੰਨਾ-223)
ਹਉਮੈ ਮਾਰੇ ਕਰਣੀ ਸਾਰ ॥(ਪੰਨਾ-223)
ਸਤਿਗੁਰੁ ਅਪਣਾ ਸਦਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥(ਪੰਨਾ-1044)
ਗੁਰਬਾਣੀ ਦੀਆਂ ਉਪਰਲੀਆਂ ਪੰਗਤੀਆਂ ਅਨੁਸਾਰ -
ਸਾਧ ਸੰਗਤ
ਨਾਮ ਅਉਖਧ
ਹਰਿ ਜਸ
ਸਿਮਰਨ
ਗੁਰਪ੍ਰਸਾਦਿ
ਸੇਵਾ
ਦੁਆਰਾ ਸਿਰਫ ‘ਹਉਮੈ ਰੋਗ’ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ, ਮਨ, ਅੰਤਿਸ਼ਕਰਨ ਦੇ -
ਸਭੇ
ਸਰਬ
ਸਗਲ
ਅਸਾਧ
ਦੀਰਘ
ਪੂਰਬ ਕਰਮਾਂ ਦੇ
ਤਮਾਮ ਰੋਗਾਂ ਦਾ ਭੀ ਨਾਸ਼ ਹੋ ਜਾਂਦਾ ਹੈ।
ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਣ (causes) ਇਹ ਹੁੰਦੇ ਹਨ -
1. ਪਰਮੇਸ਼ਰ ਨੂੰ ਭੁਲਣਾ
2. ਮਾਇਆ ਦਾ ‘ਭਰਮ-ਭੁਲਾਵਾ’
Upcoming Samagams:Close