ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥(ਪੰਨਾ-37)
ਬਿਜਲੀ ਦਾ ਕਰੰਟ (electric current) ਪਾਵਰ ਹਾਊਸ (power house) ਤੋਂ ਉਪਜਦਾ ਹੈ। ਇਹ ਬਿਜਲੀ ਹਰ ਇਕ ਬਲਬ (bulb) ਵਿਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਸੂਖਮ ਤਾਰ (filament) ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਦੁਆਲੇ ਅਨੇਕਾਂ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜ੍ਹਿਆ ਹੁੰਦਾ ਹੈ। ਜਦ ਇਸ ਵਿਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ‘ਜੀਉਂਦਾ’ ਹੋ ਜਾਂਦਾ ਹੈ, ਨਹੀਂ ਤਾਂ ਇਹ ‘ਬੁਝ’ ਜਾਂਦਾ ਹੈ ਅਥਵਾ ‘ਮੁਰਦਾ’ ਹੋ ਜਾਂਦਾ ਹੈ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ‘ਕਰੰਟ’ ਤੋਂ ਮਿਲਦਾ ਹੈ ਅਤੇ ‘ਕਰੰਟ’ ਪਾਵਰ ਹਾਊਸ ਤੋਂ ਆਉਂਦਾ ਹੈ। ‘ਬਲਬ’ ਦੀ ਅਪਣੇ ਆਪ ਵਿਚ ਕੋਈ ਹਸਤੀ ਨਹੀਂ ਹੈ, ਇਸ ਦੀ ‘ਹਸਤੀ’ ਕਰੰਟ ਤੋਂ ਬਣਦੀ ਹੈ।
ਜੇਕਰ ਬਲਬ ਆਪਣੇ ‘ਜੀਵਨ-ਪ੍ਰਕਾਸ਼’ ਦੇ ਸੋਮੇ ਨੂੰ ਭੁਲ ਜਾਏ, ਜਾਂ ਮੁਨਕਿਰ ਹੋ ਕੇ ਆਪਣੀ ਹੀ ਅੱਡਰੀ ‘ਹਸਤੀ’ ਜਤਾਉਂਦਾ ਹੈ ਤਾਂ ਉਹ ‘ਝੂਠਾ’ ਹੈ, ‘ਪਾਖੰਡੀ’ ਹੈ ਅਤੇ ਉਸ ਦੀ ਅੱਡਰੀ ਹਉਮੈ ਦੀ ਹੋਂਦ ‘ਕੂੜੀ’ ਹੈ। ਅਸਲੀ ਹਸਤੀ ਜਾਂ ਮੂਲ (power house) ਅਕਾਲ ਪੁਰਖ ਅਤੇ ਉਸ ਵਿਚੋਂ ਉਪਜਿਆ ਹੋਇਆ ‘ਕਰੰਟ’ ਅਥਵਾ ‘ਨਾਮ’ ਹੀ ‘ਜੀਵ’ ਰੂਪੀ ਬਲਬ ਦਾ ਜੀਵਨ ਦਾਤਾ ਹੈ।
ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਅਸਲੀ ਇਕੋ ਹਸਤੀ ਹੈ, ਜਿਸ ਵਿਚੋਂ ਜੀਵਨ-ਰੂਪ ‘ਜੋਤਿ’ ਹਰ ਇਕ ਜੀਵ ਦੇ ਅੰਦਰ ਪ੍ਰਕਾਸ਼ਿਤ ਹੈ। ਪਰ, ਮਾਇਆ ਰੂਪੀ ਭਰਮ-ਭੁਲਾਵੇ ਦੀ ਅਗਿਆਨਤਾ ਵਿਚ ਜੀਵ ਨੂੰ ਇਹ ‘ਭੁਲੇਖਾ’ ਪਿਆ ਹੋਇਆ ਹੈ ਕਿ ਉਹ ਅਪਣੇ ਆਪ ਵਿਚ ਕੋਈ ਅੱਡਰੀ ਹਸਤੀ ਹੈ, ਤੇ ਆਪ ਹੀ ਸੰਪੂਰਨ ਅਤੇ ਕਰਤਾ-ਧਰਤਾ ਹੈ, ਜਿਸ ਕਾਰਣ ਉਸ ਦੇ ਹਰ ਪੱਖ ਵਿਚ, ‘ਮੈਂ-ਮੇਰੀ’ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ।
22 Mar - 29 Mar - (India)
Dodra, PB
Gurudwara Sahib BrahmBunga Dodra, Mansa Punjab
Phone Numbers: 7307455097, 9914955098,7307455096