ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥
ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥
ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥
ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥
ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥(ਪੰਨਾ-530)
ਜਿਸ ਤਰ੍ਹਾਂ ‘ਹਨੇਰ’ ਦੀ ਆਪਣੀ ਕੋਈ ਹਸਤੀ ਨਹੀਂ ਹੈ। ਇਹ ਸਿਰਫ ਚਾਨਣ ਦੀ ‘ਅਣਹੋਂਦ’ ਜਾਂ ਗੈਰਹਾਜ਼ਰੀ ਦਾ ਹੀ ਨਾਉਂ ਹੈ।
ਏਸੇ ਤਰ੍ਹਾਂ ‘ਮਾਇਆ’ ਦੀ ਭੀ ਕੋਈ ਹਸਤੀ ਨਹੀਂ। ਇਹ ਸਿਰਫ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਵਿਚ ‘ਭਰਮ-ਭੁਲਾਵਾ’ ਹੀ ਹੈ।
ਸਾਡੀ ‘ਆਤਮ-ਜੋਤ’ ਦੇ ਉਦਾਲੇ ਜਦ ਮਾਇਕੀ ਭਰਮ-ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ, ਤਾਂ ਸਾਡੇ ਮਨ ਨੂੰ ਅਹਿਸਾਸ ਹੁੰਦਾ ਹੈ ਕਿ ‘ਮੈਂ’ ਕੋਈ ਅੱਡਰੀ ਹਸਤੀ ਹਾਂ, ਅਤੇ ਇਸ ਅੱਡਰੀ ਹਸਤੀ ਅਥਵਾ ਮੈਂ-ਮੇਰੀ ਦੇ ‘ਦੂਜੇ ਭਾਉ’ ਨੂੰ ਹੀ ‘ਹਉਮੈ’ ਕਿਹਾ ਜਾਂਦਾ ਹੈ, ਜਿਸ ਦਾ ਪ੍ਰਗਟਾਵਾ ‘ਮੈਂ-ਮੇਰੀ’ ਦੇ ਜ਼ਰੀਏ ਹੁੰਦਾ ਰਹਿੰਦਾ ਹੈ।
ਜਿਸ ਤਰ੍ਹਾਂ, ਹਨੇਰ ਅਤੇ ਚਾਨਣ ਇਕ ਦੂਜੇ ਦੇ ਬਿਲਕੁਲ ਉਲਟ ਹਨ ਅਤੇ ਇਕੱਠੇ ਨਹੀਂ ਰਹਿ ਸਕਦੇ। ਏਸੇ ਤਰ੍ਹਾਂ ਇਲਾਹੀ ਪ੍ਰਕਾਸ਼ ਅਤੇ ਮਾਇਆ ਦਾ ਹਨੇਰ ਜਾਂ ਭਰਮ ਬਿਲਕੁਲ ਉਲਟ ਹਨ ਅਤੇ ਇਕੋ ਵਕਤ ਦੋਨੋਂ ਨਹੀਂ ਹੋ ਸਕਦੇ।
ਦੂਜੇ ਲਫਜ਼ਾਂ ਵਿਚ ਜਦ ਸਾਡੇ ਅੰਤਰ-ਆਤਮੇ ਅਨੁਭਵ ਵਿਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ-ਭਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ-ਭੁਲੇਖੇ ਅਥਵਾ ਹਉਮੈ ਦਾ ਅਭਾਵ ਹੁੰਦਾ ਹੈ।
ਇਸ ਦੇ ਐਨ ਉਲਟ, ਜਦ ਸਾਡੇ ਮਨ ਉਤੇ ਮਾਇਆ ਦੇ ਭਰਮ-ਭੁਲਾਵੇ ਦਾ ਪਰਛਾਵਾਂ ਪੈਂਦਾ ਹੈ, ਤਾਂ ਸਾਡਾ ਮਨ ਮੈਲਾ ਹੋ ਜਾਂਦਾ ਹੈ ਅਤੇ ਅਸੀਂ ਇਲਾਹੀ ਪ੍ਰਕਾਸ਼ ਦੀ ਰੋਸ਼ਨੀ ਤੋਂ ਵਾਂਝੇ ਹੋ ਜਾਂਦੇ ਹਾਂ।
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715