ਇਕਸ ਇਕਸ ਜੂਨਿ ਵਿਚਿ ਜੀਅ ਜੰਤੁ ਅਣਗਣਤ ਅਪਾਰੇ।(ਵਾ. ਭਾ. ਗੁ. 4/1)
ਜਦ ਅਕਾਲ ਪੁਰਖ਼ ਸਾਰੀਆਂ ਘਟਾਂ ਵਿਚ ਆਪਣੇ ‘ਹੁਕਮ’ ਦੁਆਰਾ ਆਪੇ ਆਪ ਵਰਤ ਰਿਹਾ ਹੈ ਤਾਂ ਇਹ ਸਾਡੀ ‘ਹਉਮੈ’ -
1. ਕੀ ਹੈ ?
2. ਕਿਥੋਂ ਉਪਜੀ ਹੈ ?
3. ਇਸ ਦਾ ‘ਬੋਲਬਾਲਾ’ ਕਿਵੇਂ ਚਲ ਰਿਹਾ ਹੈ ?
4. ਇਸ ਨੇ ਦੁਨੀਆਂ ਵਿਚ ਕਿਵੇਂ ‘ਭੜਥੂ’ ਮਚਾ ਰਖਿਆ ਹੈ ?
5. ਇਸ ਨੇ ਦੁਨੀਆਂ ਨੂੰ ‘ਅਗਨ ਸੋਕ ਸਾਗਰ ਦਾ ਭਾਂਬੜ’ ਕਿਵੇਂ ਬਣਾਇਆ ਹੋਇਆ ਹੈ ?
6. ਇਸ ਨੇ ਦੁਨੀਆਂ ਨੂੰ ਕਿਵੇਂ ਆਪਣੇ ਬੰਧਨ ਵਿਚ ਰਖਿਆ ਹੋਇਆ ਹੈ ?
7. ਇਹ ਕਿਵੇਂ ਸਾਨੂੰ ‘ਜਮਾਂ’ ਦੇ ਵਸ ਪਾਉਂਦੀ ਹੈ ?
8. ਇਸ ਤੋਂ ਕਿਵੇਂ ‘ਛੁਟਕਾਰਾ’ ਹੋ ਸਕਦਾ ਹੈ ?
9. ਇਹ ‘ਹਉਮੈ’ ਕਿਵੇਂ ‘ਮਾਰੀ’ ਜਾ ਸਕਦੀ ਹੈ ?
10. ਇਸ ਦੇ ਭਰਮ-ਭੁਲਾਵੇ ਦਾ ਹਨੇਰ ਕਿਵੇਂ ਦੂਰ ਹੋ ਸਕਦਾ ਹੈ ?
ਇਨ੍ਹਾਂ ਗਲਾਂ ਦੀ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ।
ਇਨ੍ਹਾਂ ਗੁੱਝੇ ਭੇਦਾਂ ਅਤੇ ਘੁੰਡੀਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿਚ ਖੋਲ੍ਹਣ ਦਾ ਉਦਮ ਕੀਤਾ ਜਾਂਦਾ ਹੈ।
ਆਪਣੀ ਅੱਡਰੀ ਹਸਤੀ ਦਾ ਅਹਿਸਾਸ, ਮੈਂ-ਮੇਰੀ ਦੀ ਪੂਰਤੀ ਤੇ ਦਿਖਾਵੇ ਵਾਲੀ ਬਿਰਤੀ ਯਾ ਚੇਤਨਤਾ (egoistic consciousness) ਨੂੰ ਹੀ ‘ਹਉਮੈ’ ਕਿਹਾ ਜਾਂਦਾ ਹੈ।
19 Jul - 20 Jul - (India)
Rampur, UP
Gurudawar Bhai Sant Ji, Baba Ji, BP Colony Civil Lines
Phone Number 9837014987, 9837546631, 9758331313, 9627153100