ਡਰਾਮੇ (drama) ਵਿਚ ਭਿੰਨ-ਭਿੰਨ ਕਲਾਕਾਰ ਭਿੰਨ-ਭਿੰਨ ਕਿਸਮ ਦੇ ‘ਪਾਰਟ’ (part) ਅਦਾ ਕਰਦੇ ਹਨ ਅਤੇ ‘ਰੰਗਮੰਚ’ (stage) ਉਤੇ ਉਨ੍ਹਾਂ ਦੀ ਹਰ ਇਕ ਹਰਕਤ, ਅਦਾ, ਬੋਲਚਾਲ ਮਾਲਕ ਦੇ ਕਿਸੇ ਵਿਉਂਤ ਜਾਂ ਯੋਜਨਾ (scheme) ਅਨੁਸਾਰ ਨਿਯਮ-ਬੱਧ ਹੁੰਦੀ ਹੈ। ਰੰਗਮੰਚ ਉਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕ ਭੇਖ ਧਾਰ ਕੇ, ਆਪੋ-ਆਪਣੇ ‘ਪਾਰਟ’ ਖੇਲਦੇ ਹਨ। ਹਰ ਇਕ ਨੂੰ ਨਿਸਚਾ ਹੁੰਦਾ ਹੈ ਕਿ ਉਹ ਸੱਚੀ-ਮੁੱਚੀ ਦੇ ‘ਰਾਜਾ’, ‘ਰਾਣੀ’, ‘ਨੌਕਰ’ ਆਦਿ ਨਹੀਂ ਹਨ ਬਲਕਿ ਖਿਨ-ਭੰਗਰ ‘ਸਟੇਜ’ ਤੇ ਆਪਣਾ ਨੀਅਤ ‘ਪਾਰਟ’ ਅਦਾ ਕਰਨ ਆਏ ਹਨ ਅਤੇ ਅਸਲ ਵਿਚ ਉਹ ਆਪਣੇ ਮਾਲਕ ਦੇ ‘ਨੌਕਰ’ ਹੀ ਹਨ। ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਆਜ਼ਾਦ ਨਹੀਂ ਹਨ ਅਤੇ ਅਪਣੀ ਮਨ-ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਅਪਣੇ ਮਾਲਕ ਨੂੰ ‘ਭੁਲ’ ਕੇ ਜਾਂ ਬਾਗੀ ਹੋ ਕੇ ਸਟੇਜ ਉਤੇ ਅਪਣੀ ਮਨ-ਮਾਨੀ ਕਰਦਾ ਹੈ ਤਾਂ ਸਾਰੇ ਖੇਲ ਵਿਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸ ਨੂੰ ‘ਸਜ਼ਾ’ ਮਿਲਦੀ ਹੈ।
ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਅਪਾਰ ‘ਹੁਕਮ’ ਦੁਆਰਾ ਇਹ ਦੁਨਿਆਵੀ ‘ਵਡ ਖੇਲ-ਤਮਾਸ਼ਾ’ (Cosmin drama) ਰਚਿਆ ਹੋਇਆ ਹੈ। ਜਿਸ ਵਿਚ ਅਸੀਂ ਸਾਰੇ ਜੀਵ, ਆਪੋ-ਆਪਣਾ ਪਾਰਟ (part) ਅਦਾ ਕਰਦੇ ਹਨ।
ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅਥਵਾ ‘ਹੁਕਮ’ ਦੇ ਭਾਣੇ ਵਿਚ ਆਪੋ-ਆਪਣਾ ਪਾਰਟ ਅਦਾ ਕਰ ਰਹੇ ਹੁੰਦੇ ਹਾਂ - ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚਲਦਾ ਰਹਿੰਦਾ ਹੈ ਅਤੇ ‘ਅਦਾਕਾਰਾਂ’ ਅਥਵਾ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਜਦ ‘ਜੀਵ’ ਅਪਣੇ ਮਾਲਕ ਅਕਾਲ ਪੁਰਖ ਨੂੰ ਭੁਲ ਜਾਂਦੇ ਹਨ, ਤਾਂ ਉਹ ਮੋਹ-ਮਾਇਆ ਦੀ ਅਗਿਆਨਤਾ ਵਿਚ ‘ਹਉਮੈ’ ਕਾਰਣ ਆਪ ਹੀ ‘ਮਾਲਕ’ ਅਤੇ ਕਰਤਾ-ਧਰਤਾ ਬਣ ਬੈਠਦੇ ਹਨ ਅਤੇ ਮਨ-ਮਰਜ਼ੀ ਕਰਨ ਲਗ ਪੈਂਦੇ ਹਨ, ਤਾਂ ਇਹ ਬੇਮੁਖ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ‘ਕਰਮ-ਬੱਧ’ ਹੋ ਕੇ, ਮਾਇਕੀ ਅਸੂਲ ‘ਜੋ ਮੈ ਕੀਆ ਸੋ ਮੈ ਪਾਇਆ’ ਅਨੁਸਾਰ ਦੁਖ-ਸੁਖ ਭੋਗਦੇ ਹਨ।
22 Mar - 29 Mar - (India)
Dodra, PB
Gurudwara Sahib BrahmBunga Dodra, Mansa Punjab
Phone Numbers: 7307455097, 9914955098,7307455096