ਅਤੇ ਸਾਡਾ ਅਮੋੜ ਅਤੇ ਕਠੋਰ ਮਨ ਦ੍ਰਵ ਕੇ ਇਲਾਹੀ ਪ੍ਰੇਮ ਸਵੈਪਨਾ ਦੇ ਮੰਡਲਾਂ ਵਿਚ ਤਾਰੀਆਂ ਲਾਉਂਦਾ ਹੋਇਆ ‘ਅਨਹਦ-ਧੁਨੀ’ ਦੀਆਂ ਝਲਕਾਂ ਦਾ ਪਾਤਰ ਬਣਦਾ ਹੈ।

-ਜਦ ਇਹ ‘ਅਨਹਦ-ਧੁਨੀ’ ਦੀਆਂ ਤਰੰਗਾਂ ਯਾ ਲਹਿਰਾਂ, ਬਾਹਰਮੁਖੀ ਪਰਵਿਰਤ ਹੁੰਦੀਆਂ ਹਨ, ਤਾਂ ਇਹ ‘ਆਵਾਜ਼’, ‘ਬੋਲੀ’ ਅਤੇ ‘ਅੱਖਰਾਂ’ ਦਾ ਰੂਪ ਧਾਰ ਲੈਂਦੀਆਂ ਹਨ।

-ਇਹਨਾਂ ਬਾਹਰ-ਮੁਖੀ ਤਰੰਗਾਂ ਅਤੇ ਲਹਿਰਾਂ ਨੂੰ ਰਾਗ-ਨਾਦ ਦੇ ਅੱਡ-ਅੱਡ ਨਾਉਂ ਦੇ ਦਿੱਤੇ ਜਾਂਦੇ ਹਨ। ਜਿਹਾ ਕਿ - ‘ਸਿਰੀ ਰਾਗ’, ‘ਮਾਝ ਰਾਗ’, ‘ਗਉੜੀ ਰਾਗ’ ਆਦ।

-ਆਮ ਜਨਤਾ ਤਾਂ ਬਾਹਰ-ਮੁਖੀ ‘ਟੂੰ-ਟਾਂ’ ਅਤੇ ‘ਡਉਂ-ਡਉਂ’ ਉੱਤੇ ਹੀ ਰੀਝ ਪੈਂਦੀ ਹੈ।

-ਇਹ ਬਾਹਰਲਾਂ ਨਾਦ-ਅੰਦਰਲੇ ‘ਅਨਹਦ-ਧੁਨੀ’ ਦਾ ਅਕਸ (reflection), ਪ੍ਰਤੀਕ ਅਤੇ ਪ੍ਰਗਟਾਵਾ ਹੈ।

-ਸਬਦ ਅਤੇ ਰਾਗ-ਨਾਦ ਦਾ ਅਸਲੀ ਰਸ ‘ਅਨੁਭਵ’, ਦੀ ਖੇਡ ਹੈ।

-ਅਨੁਭਵ ਦੁਆਰਾ ‘ਅਨਹਦ-ਧੁਨੀ’ ਨੂੰ ਸੁਣ ਕੇ ਅਤੇ ਮਾਣ ਕੇ ਸਾਡਾ ਮਨ ‘ਖੀਵਾ’ ਹੋ ਕੇ ਵਿਸਮਾਦ ਅਵਸਥਾ ਵਿਚ ਚਲਾ ਜਾਂਦਾ ਹੈ।

ਸੁੰਨ ਸਮਾਧਿ ਅਨਹਤ ਤਹ ਨਾਦ॥
ਕਹਨੁ ਨ ਜਾਈ ਅਚਰਜ ਬਿਸਮਾਦ॥(ਪੰਨਾ-293)
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ॥(ਪੰਨਾ-366)
ਅਨਹਦ ਬਾਜੇ ਅਚਰਜ ਬਿਸਮਾਦ॥(ਪੰਨਾ-888)
ਅਨਹਦ ਸਬਦ ਅਚਰਜ ਬਿਸਮਾਦ॥(ਪੰਨਾ-1143)
ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ
ਬਿਸਮ ਭਏ ਬਿਸਮਾਦ॥(ਪੰਨਾ-1218)
ਮਾਈ ਰੀ ਪੇਖਿ ਰਹੀ ਬਿਸਮਾਦ॥
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ॥
(ਪੰਨਾ-1226)

ਫਿਰ ਤਾਂ ਸਾਨੂੰ -

ਚਿੜੀਆਂ ਦੀ ਚੋਂ-ਚੋਂ
ਜੁੱਤੀ ਦੀ ਚੀਂ-ਚੀਂ
Upcoming Samagams:Close

25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe