ਇਸ ਲੇਖ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ -

-ਅਕਾਲ ਪੁਰਖ - ‘ਪ੍ਰੇਮ-ਸਰੂਪ’ ਹੈ।

-ਸੰਸਾਰ ਇਲਾਹੀ ‘ਕਵਾਉ’ ਤੋ ਉਪਜਿਆ ਹੈ।

-ਇਹ ਕਵਾਉ ਯਾ ‘ਹੁਕਮ’ ਅਨੇਕਾਂ ਸਰੂਪਾਂ, ਰੰਗਾਂ, ਤਰੰਗਾਂ, ਸ਼ਕਤੀਆਂ ਵਿਚ ਪਰਵਿਰਤ ਹੋ ਰਿਹਾ ਹੈ।

-ਇਸ ਹੁਕਮ ਦਾ ਪ੍ਰਕਾਸ਼ ‘ਅਬੋਲ-ਬੋਲੀ’ ਵਿਚ -

ਅਨਹਦ-ਰਾਗ
ਅਨਹਦ-ਸ਼ਬਦ
ਅਨਹਦ-ਧੁਨ
ਅਨਹਦ-ਨਾਦ
ਅਨਹਦ-ਝੁਨਕਾਰ

ਦੇ ਤਰੰਗਾਂ, ਲਹਿਰਾਂ, ਥਰਥਰਾਹਟ, ਰੁਣਝੁਣ ’ਰਾਹੀਂ’ ਪ੍ਰਗਟ ਅਤੇ ਪਰਵਿਰਤ ਹੋ ਰਿਹਾ ਹੈ, ਅਤੇ ਇਹਨਾਂ ਦੇ ਅੰਤਰ ‘ਚੁੱਪ-ਪੀ੍ਰਤ’ ਦੀ ਤਾਰ ਨਿਰੰਤਰ ਆਪਣੀ ਮਿਠਾਸ, ਰਸ ਅਤੇ ਇਲਾਹੀ ਭਾਵਨਾਵਾਂ ਖਿਲਾਰ ਰਹੀ ਹੈ।

-ਇਹ ਸਾਰੀ ‘ਪ੍ਰਿਮ-ਖੇਲ’, ਅਦ੍ਰਿਸ਼ਟ ਆਤਮਿਕ ਮੰਡਲ ਵਿਚੋਂ ਉਪਜਦੀ ਹੈ।

-ਇਸ ‘ਪ੍ਰਿਮ-ਖੇਲ’ ਦਾ ਗੁਪਤ ‘ਨਾਦ’ ਸਦੀਵੀ ਅਨਹਦ ਧੁਨੀ ਵਿਚ ਇਕ-ਰਸ ਰਵਾਂ ਹੈ।

-ਇਸ ਇਲਾਹੀ-ਮੰਡਲ ਦੀ ‘ਅਬੋਲ-ਬੋਲੀ’ ਨੂੰ ਹੀ ‘ਅਨਹਦ ਧੁਨੀ’ ਕਿਹਾ ਜਾਂਦਾ ਹੈ।

-ਇਹ ‘ਚੁੱਪ-ਪੀ੍ਰਤ’ ਦਾ ਨਾਦ ਸਾਡੇ ਮਨ ਨੂੰ ਇਲਾਹੀ ਵਲਵਲਿਆਂ ਨਾਲ ਭਰਪੂਰ ਕਰਕੇ ਵਿਸਮਾਦਿਤ ਕਰਦਾ ਹੈ।

-ਇਹ ‘ਇਲਾਹੀ ਵਲਵਲੇ’, ਗੁਰਬਾਣੀ ਵਿਚ ਵੀ ਭਰਪੂਰ ਹਨ, ਅਤੇ ਰਾਗ ਵਿਚ ਵੀ ਇਹਨਾਂ ਵਲਵਲਿਆਂ ਨੂੰ ਪ੍ਰਗਟਾਉਣ ਦੀ ਸਮਰਥਾ ਹੈ।

-ਇਸੇ ਕਰਕੇ ਗੁਰਬਾਣੀ ਰਾਗਾਂ ਵਿਚ ਉਚਾਰੀ ਗਈ ਹੈ।

-ਜਦੋਂ ਇਲਾਹੀ-ਵਲਵਲੇ ਨਾਲ ਭਰਪੂਰ, ਕਿਸੇ ਸ਼ਬਦ ਨੂੰ ਉਸੇ ਤਾਸੀਰ ਨਾਲ ਰਲਦੇ- ਮਿਲਦੇ ਰਾਗ ਵਿਚ, ਗਾਇਆ ਜਾਏ ਤਾਂ ਵਲਵਲੇ ਵਿਚ ਹੋਰ ਭੀ ਵਾਧਾ ਹੋ ਜਾਂਦਾ ਹੈ

Upcoming Samagams:Close

25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe