ਹੁਣ ਸਵਾਲ ਇਹ ਹੈ ਕਿ ‘ਬੇਬੀ’ (baby) ਵਰਗੇ ਭੋਲੇ-ਭਾਇ ਵਿਸ਼ਵਾਸ (innocent faith) ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?
ਐਸਾ ਆਤਮਿਕ ‘ਸਹਜ-ਵਿਸ਼ਵਾਸ’ -
ਪੜ੍ਹਾਈਆਂ ਨਾਲ
ਦਿਮਾਗੀ ਗਿਆਨ ਨਾਲ
ਫਿਲਾਸਫੀਆਂ ਨਾਲ
ਪਾਠ-ਪੂਜਾ ਨਾਲ
ਕਰਮ-ਕਾਂਡਾਂ ਨਾਲ
ਜੋਗ ਸਾਧਨਾਂ
ਦਿਮਾਗੀ ਗਿਆਨ ਨਾਲ
ਫਿਲਾਸਫੀਆਂ ਨਾਲ
ਪਾਠ-ਪੂਜਾ ਨਾਲ
ਕਰਮ-ਕਾਂਡਾਂ ਨਾਲ
ਜੋਗ ਸਾਧਨਾਂ
ਦੁਆਰਾ, ਬਾਹਰੋਂ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਬਾਹਰਮੁਖੀ ਦਿਮਾਗੀ ਨਿਸਚਾ, ਸ਼ਰਧਾ, ਵਿਸ਼ਵਾਸ, ਅਲਪ-ਬੁੱਧੀ ਤਾਂਈ ‘ਸੀਮਤ’ ਹੈ ਅਤੇ ਸਾਡੀ ਮਨ ਦੀ ਰੰਗਤ ਅਨੁਸਾਰ ਹਮੇਸ਼ਾ ‘ਬਦਲਦਾ’ ਰਹਿੰਦਾ ਹੈ।
ਇਸ ਦੇ ਉਲਟ ਆਤਮਿਕ ਸ਼ਰਧਾ ਅਤੇ ਵਿਸ਼ਵਾਸ ਅੰਤਰ-ਆਤਮਾ ਵਿਚੋਂ -
ਅਭੋਲ ਹੀ
ਸਹਿਜ-ਸੁਭਾਇ
ਫੁੱਟ ਕੇ
ਉਪਜਦਾ ਹੈ - ਜੋ ਦ੍ਰਿੜ੍ਹ ਅਤੇ ਅਟੱਦ ਹੁੰਦਾ ਹੈ। ਐਸਾ ਆਤਮਿਕ ਵਿਸ਼ਵਾਸ -
ਗੁਰਮੁਖ ਪਿਆਰਿਆਂ
ਬਖਸ਼ੇ ਹੋਏ ਮਹਾਂਪਰਖਾਂ
ਆਤਮ ਜੀਵਨ ਵਾਲੇ
ਹਰਿਜਨਾਂ
ਦੀ ਸੇਵਾ ਅਤੇ ਸੰਗਤ ਵਿਚ ਉਪਜਦਾ ਤੇ ਪ੍ਰਫੁਲਤ ਹੋ ਸਕਦਾ ਹੈ।
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ॥(ਪੰਨਾ-272)
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ॥(ਪੰਨਾ-271)
ਸਾਧਸੰਗਤਿ ਉਪਜੈ ਬਿਸ੍ਵਾਸ॥
ਬਾਹਰਿ ਭੀਤਰਿ ਸਦਾ ਪ੍ਰਗਾਸ॥(ਪੰਨਾ-343)
ਬਾਹਰਿ ਭੀਤਰਿ ਸਦਾ ਪ੍ਰਗਾਸ॥(ਪੰਨਾ-343)
ਸੰਤ ਸੇਵਾ ਕਰਿ ਭਾਵਨੀ ਲਾਈਐ
ਤਿਆਗਿ ਮਾਨ ਹਾਠੀਲਾ॥
(ਪੰਨਾ-498)
Upcoming Samagams:Close