ਇਹ ਸਾਰੇ ਇਲਾਹੀ ਗੁਣ, ਕਿਤੋਂ ਬਾਹਰੋਂ ਨਹੀਂ ਸਿੱਖੇ ਜਾ ਸਕਦੇ, ਪਰ ਗੁਰਮੁਖ ਪਿਆਰਿਆਂ ਦੇ ਅੰਤ੍ਰ-ਆਤਮੇ ਹਿਰਦੇ ਦੇ ‘ਖੂਹਟੇ’ ਵਿਚੋਂ, ਸਹਿਜ ਸੁਭਾਇ ਹੀ, ਗੁਰੂ ਦੀ ਕਿਰਪਾ ਦੁਆਰਾ ਫੁੱਟਦੇ ਹਨ, ਜਿਸ ਤਰ੍ਹਾਂ ‘ਮਾਂ-ਪਿਆਰ’ ਜਾਂ ‘ਮੋਹ’, ਬੱਚੇ ਦੇ ਜਨਮ ਦੇ ਨਾਲ ਹੀ, ਮਾਂ ਦੇ ਹਿਰਦੇ ਵਿਚ ਫੁੱਟ ਪੈਂਦਾ ਹੈ |
ਜੀਵ ਦੇ ਅੰਤ੍ਰ-ਆਤਮੇ, ਇਲਾਹੀ ‘ਜੋਤ’ ਹੈ | ਇਸ ਲਈ ਸਾਰੇ ਇਲਾਹੀ ਗੁਣ ਭੀ, ਆਦਿ ਤੋਂ ਹੀ ਅੰਤ੍ਰ-ਆਤਮੇ ਗੁਪਤ ਤੌਰ ਤੇ ਭਰਪੂਰ ਹਨ |
ਇਕ ਪਾਸੇ ਤਾਂ ਇਲਾਹੀ ‘ਪ੍ਰੀਤ-ਤਰੰਗਾਂ’, ‘ਪਿਆਰ-ਉਛਾਲ’, ‘ਪ੍ਰੇਮ- ਸਵੈਪਨਾ’ - ਜੀਵ ਦੀ ਆਤਮਾ ਵਿਚੋਂ, ਉਸ ਦੇ ਮਨ, ਤਨ, ਬੁੱਧੀ ਰਾਹੀਂ, ਫੁੱਲ ਦੀ ਸੁਗੰਧੀ ਵਾਂਗ ਬਾਹਰ ਨੂੰ ਪ੍ਰਗਟ ਤੇ ਪ੍ਰਕਾਸ਼ਤ ਹੋਣ ਲਈ ਤਾਂਘ ਰਹੀਆਂ ਹਨ|
ਦੂਜੇ ਪਾਸੇ - ਅਕਾਲ ਪੁਰਖ ਆਪਣੀ ਇਲਾਹੀ ਬਖਸ਼ਿਸ਼ ਦੁਆਰਾ, ਆਪਣੇ ‘ਅੰਸ਼-ਰੂਪ’ ਜੀਵ ਨੂੰ, ਆਪਣੀ ਅਕਿਰਖਨ ‘ਪ੍ਰੇਮ-ਡੋਰੀ’ ਨਾਲ, ਆਪਣੀ ਨਿੱਘੀ ਗੋਦ ਵਲ, ਮਿਕਾਨਾਤੀਸੀ ‘ਖਿੱਚ’ ਪਾ ਰਿਹਾ ਹੈ |
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ||(ਪੰਨਾ-204)
ਉਪਰਲੀਆਂ ਗੁਰਬਾਣੀ ਦੀਆਂ ਪੰਗਤੀਆਂ ਅਨੁਸਾਰ, ਬਖਸ਼ੇ ਹੋਏ, ‘ਰਸਿਕ ਪੁਰਖੁ ਬੈਰਾਗੀ’, ਮਹਾਂ ਪੁਰਖਾਂ ਦਾ ਤਨ, ਮਨ, ਧਨ, ਗੁਰ ਪ੍ਰਸਾਦਿ ਦੇ ਜਲਵੇ ਦੇ ਪ੍ਰਗਟਾਵੇ ਤੇ ਪ੍ਰਕਾਸ਼ ਲਈ ਮਾਧਿਅਮ (medium) ਜਾਂ ਪ੍ਰਣਾਲੀ ਬਣ ਜਾਂਦਾ ਹੈ | ਜਦ ‘ਗੁਰ ਪ੍ਰਸਾਦਿ’ ਦਾ ਇਲਾਹੀ ‘ਜਲਵਾ’ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਵਿਚੋਂ -