ਏਸੇ ਕਰਕੇ ਅਕਾਲ ਪੁਰਖ ਨੂੰ ‘ਪੀ੍ਰਤਮ’,‘ਅਤਿ ਪ੍ਰੀਤਮ’ , ‘ਪ੍ਰੇਮ ਪੁਰਖ’ ਆਦਿ ਲਫਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ | ਪ੍ਰਭੂ ਪ੍ਰਤੀ-ਮਾਂ, ਬਾਪ, ਬੰਧਪ, ਸਾਹਿਬ, ਸਾਜਨ, ਪ੍ਰਿਅ ਆਦਿ ਦੇ ਸੰਬੰਧ, ਉਸੇ ਪ੍ਰੀਤ-ਪਿਆਰ ਦੇ ਪ੍ਰਤੀਕ ਤੇ ਨਮੂਨੇ ਹਨ |
‘ਪ੍ਰੀਤ-ਪ੍ਰੇਮ-ਪਿਆਰ’ ਦੇ ਸੂਖਮ ਵਲਵਲਿਆਂ ਦੇ ਅਤਿਅੰਤ ਕੋਮਲ ਪ੍ਰੇਮ-ਭਾਵਨਾ ਅਤੇ ‘ਪ੍ਰੇਮ ਸਵੈਪਨਾ’ ਰਾਹੀਂ, ਇਲਾਹੀ ਪ੍ਰੇਮ-ਰਾਗ ਦੀਆਂ ਅਨੇ ਕਾਂ ਰਾਗ-ਰਾਗਣੀਆਂ ਦੀਆਂ ਅਨਹਦ ਧੁਨੀਆਂ, ਆਪ ਮੁਹਾਰੇ, ਸਹਿਜ ਸੁਭਾਇ ਉਪਜਦੀਆਂ, ਮੌਲਦੀਆਂ, ਥਰ-ਥਰਾਉਂਦੀਆਂ, ਲਹਿਰਾਂਦੀਆਂ ਹੋਈਆਂ, ਜਗਿਆਸੂ ਦੇ ਅੰਤਰ-ਆਤਮੇ, ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਛੋਹ ਜਾਂਦੀਆਂ ਹਨ, ਤੇ ‘ਮਨ’ ਨੂੰ ਅਲਮਸਤ ਮਤਵਾਰਾ ਕਰ ਦੇਂਦੀਆਂ ਹਨ, ਤੇ ਜਗਿਆਸੂ ਮੱਲੋ-ਮੱਲੀ ਕਹਿ ਉਠਦਾ ਹੈ -
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ||
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ||(ਪੰਨਾ-1137)
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ||(ਪੰਨਾ-1137)
ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ||(ਪੰਨਾ-370)
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ||(ਪੰਨਾ-1137)
ਇਸ ਸੱਚੇ-ਸੁੱਚੇ ਇਲਾਹੀ ਪ੍ਰੇਮ ਵਿਚ -
ਤਾਂਘ ਹੈ
ਖਿੱਚ ਹੈ
ਸੇਵਾ ਭਾਵ ਹੈ
ਕੁਰਬਾਨੀ ਹੈ
‘ਆਪਾ’ ਵਾਰਨਾ ਹੈ
‘ਭਲਾ ਮਨਾਇਦਾ’ ਹੈ
‘ਸਦ ਬਖਸਿੰਦੁ’ ਹੈ
‘ਸਦ ਮਿਹਰਵਾਨ’ ਹੈ
‘ਅਉਗੁਣ ਕੋ ਨਾ ਚਿਤਾਰਦਾ’ ਹੈ
ਗੁਰ ਪ੍ਰਸਾਦਿ ਹੈ
ਸਚ ਹੈ |
Upcoming Samagams:Close