ਹਾਂ ਜੀ ! ਇਕ ਪਲਕਾਰੇ ਵਿਚ ਸੰਤਾਂ ਦੀ ਨਦਰ, ਲਖਾਂ ਰੂਹਾਂ ਦੀ ਸੂਰਤ ਨੂੰ ਮਦਦ ਦੇ ਸਕਦੀ ਹੈ | ਇਹ ਨਿਰੇ ਪੁਰੇ ‘ਮਨੁੱਖ’ ਨਹੀਂ ਹੋਂਵਦੇ, ਸ਼ਕਲ-ਸੁਰਤ ਕੇ ਵਲ ਮਨੁੱਖਾਂ ਵਾਲੀ ਹੁੰਦੀ ਹੈ, ਪਰ ਇਨ੍ਹਾਂ ਵਿਚ ਮਨੁੱਖਾਂ ਵਰਗਾ ਕੁਛ ਨਹੀਂ ਹੋਂਵਦਾ, ਕੇਵਲ ‘ਰੱਬੀ ਜੀਵਨ’ ਠਾਠਾਂ ਮਾਰਦਾ ਹੈ |
‘ਸੰਤ’, ਸਦਾ ਰੱਬੀ ਜੀਵਨ ਦੇ ‘ਅੰਮ੍ਰਿਤ’ ਨਾਲ ਭਰੇ ਰਹਿੰਦੇ ਹਨ, ਇਥੇ ਟੋਟ ਕਦੀ ਨਹੀਂ ਪੈਂਦੀ, ਇਥੇ ‘ਦਮਾਂ’ ਦੀ ਕਿਸ਼ਤੀ, ਰੱਬੀ ਲਹਿਰਾਂ ਉਪਰ ‘ਵਾਹਿਗੁਰ’, ‘ਧੰਨ ਗੁਰੂ ਨਾਨਕ’ ਕੂਕਦੀ, ਕਦੀ ‘ਆਰ’ ਜਾਂਦੀ ਹੈ ਅਤੇ ਕਦੀ ‘ਪਾਰ’ ਆਂਵਦੀ ਹੈ |
ਸਿਖਫ਼ਕੀਰ ਦੇ ਹਿਰਦੇ ਵਿਚ ਸਚੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਿਤਯ ਅਵਤਾਰ ਫੇਰੇ ਪਾਂਦਾ ਹੈ | ਸਰੀਰ ਵਾਲੇ ਗੁਰਮੁਖ ਸੰਤ - ਅ-ਸਰੀਰੀ ‘ਸੰਤਾਂ’ ਦੇ ‘ਪ੍ਰਤੀ-ਨਿੱਧ’ ਹੁੰਦੇ ਹਨ |
ਸਤਿਗੁਰੂ ਨਾਨਕ ਜੀ ਨੂੰ ਮਿਲਣ ਦਾ ਰਸਤਾ, ਗੁਰਮੁਖ ਸੰਤਾਂ ਦੇ ਚਰਨ ਫੜ ਕੇ, ਬਾਣੀ ਦੀ ਸ਼ਰਨ ਜਾਣਾ, ਬਾਣੀ ਦੀ ਸ਼ਰਨ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਗਾਹ ਹਾਜ਼ਰ ਹੋਣਾ ਤੇ ਫੇਰ ਉਤਲਿਆਂ ਦੇ ਦਰਬਾਰ ਪਹੁੰਚਣਾ ਹੈ | ਇਨ੍ਹਾਂ ਮਦਦਗਾਰਾਂ, ਸਤਿਸੰਗੀਆਂ ਨੂੰ ਮਿਲਣਾ, ਕਦੇ ਕਿਸੇ ਦੇ ਪਰਾਂ ਤੇ, ਕਦੇ ਕਿਸੇ ਦੇ ਪਰਾਂ ਤੇ, ਧੁਰ ਕਲਗੀਆਂ ਵਾਲੇ ਦੀ ਆਕਾਲੀ ਦਰਗਾਹ ਵਿਚ ਅਪੜਨਾ | ਬੜੀ ਦੂਰ ਦੀ ਮੰਜ਼ਿਲ, ਸਤਿਗੁਰਾਂ ਨੇ ਕਦਮ-ਕਦਮ ਤੇ ਮੁਕਾਈ ਹੋਈ ਹੈ, ਸਭ ਕੁਝ ਨੇੜੇ ਹੋ ਗਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆਂ, ਦਸਾਂ ਪਾਤਸ਼ਾਹੀਆਂ ਦੇ ਦੀਦਾਰੇ ਹੋਂਵਦੇ ਹਨ |
ਸੋ, ਜੇ ਸਿੱਖੀ ਲੱਭ ਜਾਏ ਤਾਂ ‘ਅਬਿਚਲੀ ਜੋਤਿ’ ਦਾ ਦੇਸ਼ ਲੱਭਾ | ‘ਇਥੋਂ’ ਉਜੜਕੇ, ‘ਉਥੇ’ ਜਾ ਵਸਣ ਨਾਲ, ਉਹ ਅਮੋਲਕ ਜੀਵਨ ਪ੍ਰਾਪਤ ਹੁੰਦਾ ਹੈ, ਜਿਸ ਦੇ ਤਰਲੇ ‘ਏਮਰਸਨ’, ਜਿਹੇ ਸੰਸਾਰ ਦੇ ਉਚੇ ਤੇ ਪਹਿਲੇ ਦਰਜੇ ਦੇ ਬੁੱਧੀਮਾਨ ਲੋਕ ਲੈ ਰਹੇ ਹਨ |
ਜਿੰਨੀਆਂ ਤੇ ਜਿਸ ਪ੍ਰਕਾਰ ਦੀਆਂ ਲੋੜਾਂ ਕਵੀਆਂ ਦੀ ਸੁਰਤ ਨੂੰ ਉੱਚਾ ਕਰਨ, ਤੇ ਉਕਸਾਵੇ ਵਾਸਤੇ ਚਾਹੀਏ, ਗੁਰਮੁਖ ਸੰਤਾਂ ਨੂੰ ਉਨੀਆਂ