ਨੂੰ ‘ਸੁਰਜੀਤ’ ਕਰਨ ਵਾਲੇ, ਤੇ ਹਾਂ ਜੀ ! ਸੁਰਤ ਨੂੰ ਲਗਾਤਾਰ ਅਬਿਚਲੀ ਜੋਤ, ‘ਅਗਮ ਪ੍ਰਕਾਸ਼’, ‘ਗੁਰੂ ਨਾਨਕ-ਮੰਡਲ’ ਵਿਚ ਰਖ ਦੇਣ ਵਾਲੇ, ‘ਗੁਰਮੁਖ ਸੰਤ’ ਹਨ |
ਕਵੀ ਲੋਕ ਸੁਰਤ ਨੂੰ ਖਰਚਕਰਦੇ ਹਨ, ਸੰਤ ਲੋਕ ਸਖਣੀ ਸੁਰਤ ਨੂੰ ‘ਭਰਦੇ’ ਹਨ |
ਕਵੀ ਲੋਕ ਬੇਵਸ ਹਨ ਤੇ ਆਪਣੀ ‘ ਸੁਰਤ-ਦਾਤ ‘ ਨੂੰ ਵੰਡ ਨਹੀਂ ਸਕਦੇ|
ਪਰ ਗੁਰਮੁਖ ਸੰਤ, ਸੁਰਤ ਦੇ ‘ਦਾਤੇ’ ਹੁੰਦੇ ਹਨ |
ਸਾਡੇ ਸਤਿਗੁਰਾਂ ਨੇ ਇਸੇ ਕਰਕੇ, ਕਵੀ ਬਨਾਉਣ ਦਾ ਮਾਰਗ ਨਹੀਂ ਚਲਾਇਆ| ਉਨ੍ਹਾਂ ਤਾਂ ਗੁਰਮੁਖ ਸੰਤ ਬਣਾਉਣ ਦਾ ਰਾਹ ਹੀ ਦੱਸਿਆ ਹੈ |
‘ਸੰਤ’ ਉਹੀ ਹੈ, ਜਿਸ ਨੂੰ ਗੁਰੂ ਨਾਨਕ, ਹਾਂ ਜੀ ਕਲਗੀਆਂ ਵਾਲਾ ਪ੍ਰੀਤਮ, ਪਿਆਰ ਕਰਦਾ ਹੈ, ਤੇ, ਹਾਂ ਜੀ, ਸੰਤਾਂ ਪਰ ਸਦਾ ਲਈ ਆਪਣੀ ਰੱਛਾ ਦਾ ਹੱਥ ਰਖਦਾ ਹੈ |
‘ਸੰਤ’ ਉਹੀ ਹੈ, ਜਿਸ ਦੀ ਰਸਨਾ ਪਰ ਆਪ ਬੈਠ - ਸਿਖ ਨੂੰ ਉਪਦੇਸ਼ ਕਰਦਾ ਹੈ |
‘ਸੰਤ’ ਉਹੀ ਹੈ, ਜਿਸ ਦੀ ਬਿਰਤੀ ਸਦਾ, ਅਠ-ਪਹਿਰੀ, ਸਤਿਗੁਰਾਂ ਦੇ ਸੋਹਣੇ ‘ਪ੍ਰਕਾਸ਼-ਮੰਡਲ’ ਵਿਚ ਰਹਿੰਦੀ ਹੈ | ਜਿਨ੍ਹਾਂ ਦੀਆਂ ਅੱਖਾਂ ਖੁਲ੍ਹੀਆਂ ਹਨ, ਪਰ ਤਕ ਨਹੀਂ ਰਹੇ, ਜਿਹੜੇ ਬੋਲਦੇ ਹੋਏ, ‘ਬੋਲ’ ਨਹੀਂ ਰਹੇ, ਉਨ੍ਹਾਂ ਵਿਚ ‘ਆਪਾ’ ਨਹੀਂ ਹੁੰਦਾ |
ਹਾਂ ਜੀ, ‘ਗੁਰਮੁਖ ਸੰਤ’ ਉਹ ਬਲਦੀਆਂ ‘ਲਾਟਾਂ’ ਹਨ, ਉਹ ‘ਬਿਜਲੀਆਂ’ ਹਨ, ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀ ਫੜ ਰਖੀਆਂ ਹਨ, ਤੇ ਜਦ ਉਨ੍ਹਾਂ ਦੀ ਮਰਜ਼ੀ ਹੁੰਦੀ ਹੈ ਤਦ ਕਿਸੇ ਦੇ ਦਿਲ ਦੇ ਮੀਨਾਰੇ ਉਪਰ ਵੱਸ ਜਾਂਦੀਆਂ ਹਨ |
ਹਾਂ ਜੀ, ਗੁਰਮੁਖ ਸੰਤ ਉਹ ਹਨ, ਜਿਨ੍ਹਾਂ ਤੋਂ ਕੋਈ ਅੱਗ ਦੀ ਇਕ ਨਿੱਕੀ ਜਿਹੀ ਚਿੰਣਗ ਮੰਗਣ ਆਵੇ, ਤਦ ਉਸ ਦਾ ਸਾਰਾ ਘਰ, ਅੰਦਰ-ਬਾਹਰ, ‘ਅਬਿਚਲੀਜੋਤ’ ਨਾਲ ਜਗ ਉਠੇ, ਹਨੇਰਾ ਨਾ ਰਹੇ, ਅਤੇ ਜੀਵਨ, ਲਗਾਤਾਰ ਅਖੁਟ ਤੇਲ ਵਾਲੀ ਬੱਤੀ ਸਮਾਨ ਹੋ ਜਾਏ |
‘ਸੰਤ’ ਉਹ ਇਲਾਹੀ ਲੋਕ ਹਨ, ਜਿਨ੍ਹਾਂ ਦੇ ਸਾਬਤ ਬੁੱਤ ਦੇ ਅਨੇਕਾਂ ਡੱਕਰੇ ਹੋ ਸਕਦੇ ਹਨ ਤੇ ਇਕ ਇਕ ਡੱਕਰਾ, ਵੈਸਾ ਹੀ ‘ਜੀਉਂਦਾ’ ਹੈ ਜੈਸੇ ਸਾਬਤ ਬੁੱਤ ਜੀਉਂਦਾ ਸੀ |