ਨੂੰ ਹੀ ਇਸ ਦਾ ‘ਚਾਨਣ’ ਪੇਸ਼ ਕਰਨਾ ਹੈ। ਪਰ ਸਾਡਾ ਗੁਰਬਾਣੀ ਨਾਲ ਸੰਬੰਧ ਸਿਰਫ਼ ਪਾਠ-ਪੂਜਾ ਤੀਕ ਸੀਮਤ ਹੈ। ਲੋੜ ਇਸ ਗੱਲ ਦੀ ਹੈ, ਕਿ ਗੁਰਬਾਣੀ ਵਿਚ ਛੁਪੇ ਹੋਏ ‘ਨਾਮ’, ‘ਸਬਦ’, ‘ਅੰਮ੍ਰਿਤ’, ਆਤਮਿਕ ਪ੍ਰਕਾਸ਼ ਦੇ ਹੀਰੇ, ਰਤਨ, ਜਵਾਹਰ, ਮਾਣਿਕ ਦੀ ‘ਖੋਜ’ ਕਰਕੇ, ਆਪਣਾ ਜੀਵਨ ‘ਨਾਮ-ਰੌਂ’ ਵਿਚ ਢਾਲੀਏ, ਤੇ ਜਨਤਾ ਨੂੰ ਇਸ ਇਲਾਹੀ ‘ਨਾਮ-ਰੌਸ਼ਨੀ’ ਦੀ ਪ੍ਰੇਰਨਾ ਦੇਈਏ।
ਅਸੀਂ ਗੁਰਬਾਣੀ ਨੂੰ ਵਿਚਾਰ ਕੇ, ਕਮਾ ਕੇ, ਇਸ ਵਿਚ ਅੰਤਰ- ਆਤਮੇ ਚੁੱਭੀਆਂ ਲਾ ਕੇ, ਇਸ ਦੀਆਂ ਡੂੰਘਿਆਈਆਂ ਵਿਚੋਂ ਹੀਰੇ, ਰਤਨ, ਜਵਾਹਰ, ਮਾਣਿਕ ਖੋਜਣੇ ਹਨ।
‘ਗੁਰਬਾਣੀ ਵਿਚਾਰ’ ਸੰਬੰਧੀ ਵੀ ਅਸੀਂ ਭੁਲੇਖੇ ਪਾਈ ਬੈਠੇ ਹਾਂ। ਗੁਰਬਾਣੀ ਦੀ ਵਿਚਾਰ ਕਈ ਪੱਧਰਾਂ ਤੇ ਕੀਤੀ ਜਾਂਦੀ ਹੈ, ਜਿਹਾ ਕਿ - ਅੱਖਰੀ ਅਰਥਾਂ, ਭਾਵ ਅਰਥਾਂ, ਅੰਤਰੀਵ ਅਰਥਾਂ ਅਤੇ ਅਨੁਭਵੀ ਗਿਆਨ ਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਇਸ ਵਿਚਾਰ ਨੂੰ ਇਉਂ ਦਰਸਾਉਂਦੀਆਂ ਹਨ -
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥(ਪੰਨਾ-935)
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥(ਪੰਨਾ-982)
ਤਿਸੁ ਅੰਤਰਿ ਰਵੈ ਹਰਿ ਨਾਮਾ॥(ਪੰਨਾ-797)
ਸਾਡੀ ਬੁੱਧੀ ਦੀ ਸ਼ਕਤੀ ਤਾਂ ਅੱਖਰੀ ਅਰਥ ਜਾਂ ਭਾਵ-ਅਰਥ ਕਰਣ ਤੀਕ ਸੀਮਤ ਹੈ। ਅਨੁਭਵੀ ਅਰਥ ਜਾਂ ‘ਅਨੁਭਵੀ ਪ੍ਰਕਾਸ਼’ ਤਾਂ ਸਾਡੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਲਈ ਅਸੀਂ ਗੁਰਬਾਣੀ ਦਾ ਪੂਰਾ-ਪੂਰਾ ਆਤਮਿਕ ਲਾਭ ਨਹੀਂ ਲੈ ਰਹੇ। ਦੂਸਰੇ ਲਫਜ਼ਾਂ ਵਿਚ, ਅਸੀਂ ਸਿਰਫ ਅੱਖਰਾਂ ਵਿਚ ਹੀ ਫਸੇ ਹੋਏ ਹਾਂ ਅਤੇ ਇਨ੍ਹਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ ਅਥਵਾ ‘ਨਾਮ’ ਤੋਂ ਵਾਂਝੇ ਜਾ ਰਹੇ ਹਾਂ। ਇਹੀ ਕਾਰਣ ਹੈ
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715