ਮਾਨਸਿਕ ਅਤੇ ਦਿਮਾਗੀ ਬਨਾਵਟ ਉਸ ਦੇ ਪਿਛਲੇ ਜਨਮਾਂ ਦੇ ਸੰਸਕਾਰਾਂ ਅਤੇ ਇਸ ਜਨਮ ਦੇ ਬਾਹਰਲੇ ਗ੍ਰਹਿਣ ਕੀਤੇ ਹੋਏ ਅਸਰਾਂ ਦਾ ਨਿਚੋੜ ਹੈ। ਇਸ ਲਈ ਹਰ ਇਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸਚਿਆਂ ਵਿਚ ਵਿਲੱਖਣਤਾ ਹੁੰਦੀ ਹੈ ਅਤੇ ਇਕ-ਦੂਸਰੇ ਨਾਲ ਨਹੀਂ ਮਿਲਦੇ। ਇਹੀ ਕਾਰਣ ਹੈ ਕਿ ਇਕ ਪ੍ਰਵਾਰ ਦੇ ਜਿਤਨੇ ਮੈਂਬਰ ਹੋਣ, ਉਨ੍ਹਾਂ ਦੇ ਨਿਸਚਿਆਂ ਵਿਚ ਭਿੰਨ-ਭੇਦ ਜਾਂ ਅੰਤਰ ਹੁੰਦਾ ਹੈ। ਇਹ ਧਾਰਮਿਕ ਭਿੰਨਤਾ ਸਾਡੇ ਧਾਰਮਿਕ ਅਸਥਾਨਾਂ, ਆਗੂਆਂ ਅਤੇ ਪ੍ਰਚਾਰਕਾਂ ਵਿਚ ਵੀ ਪ੍ਰਚੱਲਤ ਹੈ ਅਤੇ ਇਸ ਦੇ ਨਤੀਜੇ ਵਜੋਂ ਹਰ ਧਰਮ ਵਿਚ ਕਈ ਫਿਰਕੇ ਬਣੇ ਹੋਏ ਹਨ। ਇਹ ਭਿੰਨ- ਭਿੰਨ ਫਿਰਕੇ ਆਪੋ-ਆਪਣੇ ਨਿਸਚਿਆਂ ਅਨੁਸਾਰ ਪ੍ਰਚਾਰ ਕਰਦੇ ਹਨ। ਇਨ੍ਹਾਂ ਨਿਸਚਿਆਂ ਜਾਂ ਮਰਿਆਦਾ ਦੇ ਆਧਾਰ ਤੇ ਇਨ੍ਹਾਂ ਫਿਰਕਿਆਂ ਵਿਚ ਆਮ ਤੌਰ ਤੇ ਖਿਆਲਾਂ ਦਾ ਟਾਕਰਾ ਅਥਵਾ ਵਾਦ-ਵਿਵਾਦ ਹੁੰਦਾ ਰਹਿੰਦਾ ਹੈ। ਇਸ ਕਾਰਣ ਤਅੱਸੁਬ, ਨਫਰਤ, ਊਚ-ਨੀਚ, ਤੇ ਵੈਰ-ਵਿਰੋਧ ਵੱਧਦੇ ਜਾਂਦੇ ਹਨ। ਇਸ ਤਰ੍ਹਾਂ ਦੇ ਵਿਰੋਧੀ ਅੰਸ਼ਾਂ ਨੂੰ ਤੱਕ ਕੇ ਆਮ ਜਨਤਾ ਨੂੰ ਧਰਮ ਬਾਬਤ ਕਈ ਭੁਲੇਖੇ ਅਥਵਾ ਸ਼ੰਕੇ ਪੈ ਜਾਂਦੇ ਹਨ, ਜਿਸ ਕਾਰਣ ਆਮ ਜਨਤਾ ਦਾ ਧਰਮ ਵੱਲੋਂ ਵਿਸ਼ਵਾਸ ਡੋਲ ਜਾਂਦਾ ਹੈ।
ਪਹਿਲਾਂ ਨਾਲੋਂ ਧਰਮ ਅਸਥਾਨਾਂ, ਧਾਰਮਿਕ ਕਰਮ-ਕ੍ਰਿਆ ਅਤੇ ਧਰਮ- ਪ੍ਰਚਾਰ ਦੀ ਬਹੁਲਤਾ ਦੇ ਬਾਵਜੂਦ ਆਮ ਜਨਤਾ ਦੀ ਧਰਮ ਵੱਲ ਰੁਚੀ ਵਧਣ ਦੀ ਬਜਾਏ ਹਰ ਪਾਸਿਉਂ ਗਿਰਾਵਟ ਜਾਂ ਢਹਿੰਦੀਆਂ ਕਲਾਂ ਵਲ ਜਾ ਰਹੀ ਹੈ।
ਸਿੱਖ ਜਨਤਾ ਧਰਮ ਵੱਲੋਂ ਬੇਮੁਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਇਹ ਧਾਰਮਿਕ ਬੀਮਾਰੀ ਫੌਜ, ਪੁਲਿਸ ਤੇ ਡਰਾਈਵਿੰਗ ਮਹਿਕਮੇ ਅਤੇ ਹੋਰ ਕਈ ਸ਼੍ਰੇਣੀਆਂ ਵਿਚ ਫੈਲ ਰਹੀ ਹੈ। ਪਰਦੇਸਾਂ ਵਿਚ ਤਾਂ ਕੇਸਾਂ ਦੀ ਮਹੱਤਤਾ ਉਕਾ ਹੀ ਨਹੀਂ ਰਹੀ, ਉਥੇ ਕਿਸੇ ਟਾਵੇਂ-ਟਾਵੇਂ ਪੁਰਾਣੇ ਸਿੱਖਾਂ ਦੇ ਕੇਸ ਹੀ ਨਜ਼ਰ ਆ ਰਹੇ ਹਨ। ਨਵੀਂ ਪੀੜ੍ਹੀ ਤਾਂ ਉੱਕਾ ਹੀ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਅਤੇ ਸਿੱਖੀ ਜੀਵਨ ਤੇ ਬਾਣੀ ਵਲੋਂ ਕੋਰੀ ਹੀ ਨਹੀਂ ਬਲਕਿ ਮਖੌਲ ਕਰਨ ਲਗ ਪਈ ਹੈ। ਇਸ ਵਿਚ ਜਨਤਾ ਦਾ ਕਸੂਰ ਨਹੀਂ, ਸਿਰਫ਼ ਸਾਡੇ ਧਾਰਮਿਕ ਆਗੂਆਂ ਦੀ ਅਣਗਹਿਲੀ ਅਤੇ ਸਹੀ ਧਾਰਮਿਕ ਪ੍ਰਚਾਰ ਦੀ ਘਾਟ ਹੈ।
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715