ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥
ਮਹਾ ਅਨੰਦ ਕੀਰਤਨ ਹਰਿ ਸੁਨੀਆ ॥(ਪੰਨਾ-715)
ਮਹਾ ਅਨੰਦ ਕੀਰਤਨ ਹਰਿ ਸੁਨੀਆ ॥(ਪੰਨਾ-715)
ਗੁਰਬਾਣੀ ਧੁਰੋਂ ਆਈ ਹੈ, ਇਸ ਲਈ ਇਸ ਵਿਚ ‘ਗੁਰ-ਮਤਿ’ ਦਾ ਪ੍ਰਕਾਸ਼ ਹੈ। ਗੁਰੂ ਦੀ ਮਤਿ ਅਭੁੱਲ, ਅਟੱਲ, ਉੱਚੀ-ਸੁੱਚੀ, ਨਿਰਮਲ ਅਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟੱਲ ਤੇ ਸੱਚੀ ਬੁਨਿਆਦ ਤੇ ਰਖੀ ਹੈ।
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥(ਪੰਨਾ-12)
ਸਾਡੇ ਖਿਆਲਾਂ ਨੂੰ ‘ਸਾਧ ਸੰਗਤ’ ਵਿਚ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ‘ਨਾਮ ਸਿਮਰਨ’ ਕਰਨਾ ਹੈ।
ਜਿਉਂ-ਜਿਉਂ ਸਾਡਾ ਮਨ ਸਾਧ ਸੰਗਤਿ ਵਿਚ ਨਾਮ-ਸਿਮਰਨ ਕਰੇਗਾ, ਤਿਉਂ-ਤਿਉਂ ਸਾਡੇ ਖਿਆਲ, ਕਰਮ, ਆਦਤਾਂ, ਆਚਰਨ, ਆਤਮ-ਪ੍ਰਾਇਨ ਹੋ ਕੇ ਇਨ੍ਹਾਂ ਉਤੇ ਇਲਾਹੀ ਰੰਗ ਚੜ੍ਹਦਾ ਜਾਵੇਗਾ। ਇਸ ਤਰ੍ਹਾਂ ਤ੍ਰੈ-ਗੁਣਾਂ ਦੇ ਮਾਇਕੀ ਵਾਤਾਵਰਨ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਪਿਛਲੇ ਸੰਸਕਾਰ ਭੀ ਬਦਲ ਸਕਦੇ ਹਨ ਅਤੇ ਸਾਡਾ ‘ਆਚਾਰ’ ਦੈਵੀ ਗੁਣਾਂ ਨਾਲ ਰੰਗੀਜ ਕੇ ‘ਸੱਚ ਆਚਾਰ’ ਬਣ ਸਕਦਾ ਹੈ।
ਸਾਡੇ ਖਿਆਲ ‘ਸੰਗਤ’ ਉਤੇ ਹੀ ਨਿਰਭਰ ਹੁੰਦੇ ਹਨ, ਇਸੇ ਲਈ ਸਤਿਗੁਰਾਂ ਨੇ ‘ਸਾਧ-ਸੰਗਤ’ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਇਹ ‘ਸੰਗਤ’ -
ਗੁਰਬਾਣੀ
ਧਰਮ ਗ੍ਰੰਥਾਂ
ਗੁਰਮੁਖ ਪਿਆਰਿਆਂ
ਬਖਸ਼ੇ ਹੋਏ ਗੁਰਸਿਖਾਂ
ਗੁਰਬਾਣੀ ਦੇ ਅਭਿਆਸ ਵਾਲੇ
ਸ਼ਬਦ-ਕਮਾਈ ਵਾਲੇ
ਲਿਵ ਵਾਲੇ
ਰੰਗ ਰਤੜਿਆਂ
ਸੰਤ ਮੰਡਲੀ
ਮਰ ਜੀਵੜਿਆਂ
ਮਾਇਆ ਵਿਚ ਉਦਾਸੀ
ਜੀਵਨ ਮੁਕਤ
Upcoming Samagams:Close