ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿਚ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ।
ਗੁਰਬਾਣੀ ਅਨੁਸਾਰ ‘ਆਚਾਰ’ ਨੂੰ ਇਉਂ ਬਿਆਨ ਕੀਤਾ ਗਿਆ ਹੈ -
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(ਪੰਨਾ-62)
ਸਿਮਰਤ ਨਾਮ ਪੂਰਨ ਆਚਾਰ ॥(ਪੰਨਾ-1137)
ਨਾਮੁ ਹਮਾਰੈ ਸਗਲ ਆਚਾਰ ॥(ਪੰਨਾ-1135)
ਕਿਸੇ ਚੀਜ਼ ਦੀ ਕਦਰ-ਕੀਮਤ ਉਸਦੀ ‘ਹਸਤੀ’ ਵਿਚ ਹੁੰਦੀ ਹੈ, ਪਰ ਜਦ ਉਸਦਾ ਪ੍ਰਗਟਾਵਾ ਯਾ ਪ੍ਰਕਾਸ਼ ਹੁੰਦਾ ਹੈ ਤਾਂ ਉਸਦੀ ਕਦਰ-ਕੀਮਤ ਹੋਰ ਭੀ ਵੱਧ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਬਿਜਲੀ ਬੈਟਰੀ ਵਿਚ ‘ਸੁੰਨ’ ਸ਼ਕਲ ਵਿਚ ਬੰਦ ਹੁੰਦੀ ਹੈ, ਪਰ ਜਦ ਉਹ ਹਰਕਤ ਵਿਚ (activate) ਆਉਂਦੀ ਹੈ ਤਾਂ ਪ੍ਰਕਾਸ਼ (light>) ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਸਦੇ ਉਪਯੋਗ (utility) ਨਾਲ ਉਸ ਦੀ ਕਦਰ-ਕੀਮਤ ਵੱਧ ਜਾਂਦੀ ਹੈ।
ਇਸੇ ਤਰ੍ਹਾਂ ਸੱਚ ਰੱਬੀ ਗੁਣ ਹੈ ਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ। ਜਦ ਇਹ ਸੱਚ ਹਰਕਤ (activity) ਵਿਚ ਆ ਕੇ ‘ਪ੍ਰਗਟ’ ਹੋ ਜਾਂਦਾ ਹੈ ਤਾਂ ‘ਸੱਚ’ ਦੀ ਪੂਰਨਤਾ (fulfilment) ਹੁੰਦੀ ਹੈ ਤੇ ਇਸ ਦੀ ਕਦਰ-ਕੀਮਤ ਵੱਧ ਜਾਂਦੀ ਹੈ।
ਤਦੇ ਗੁਰਬਾਣੀ ਵਿਚ ‘ਸੱਚ ਆਚਾਰ’ ਨੂੰ ‘ਸੱਚ’ ਨਾਲੋਂ ਉੱਚਾ ਦਰਸਾਇਆ ਗਿਆ ਹੈ, ਜਿਸ ਤਰ੍ਹਾਂ ਕਿ -
| ਫੁਲਾਂ ਦਾ ਆਚਾਰ | ਸੁਗੰਧੀ ਹੈ |
| ਲਕੜ ਦਾ ਆਚਾਰ | ਅੱਗ ਹੈ |
| ਪਾਣੀ ਦਾ ਆਚਾਰ | ਠੰਢ ਹੈ |
| ਸੂਰਜ ਦਾ ਆਚਾਰ | ਗਰਮੀ ਹੈ |
| ਚੰਦ ਦਾ ਆਚਾਰ | ਠੰਢੀ ਰੋਸ਼ਨੀ ਹੈ |
| ਪ੍ਰੀਤ ਦਾ ਆਚਾਰ | ਖਿੱਚ ਹੈ |
| ਪਿਆਰ ਦਾ ਆਚਾਰ | ਲਾਡ ਹੈ |
| ਪ੍ਰੇਮ ਦਾ ਆਚਾਰ | ਆਪਾ ਵਾਰਨਾ ਹੈ[ |
Upcoming Samagams:Close
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
21 Mar - 28 Mar - (India)
Delhi, DL
Gurudwara Sahib Brahmbunga Dodra, Mansa Punjab
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715