ਐਨ ਇਸੇ ਤਰ੍ਹਾਂ ਹਉਮੈ ਵੇੜ੍ਹੇ ਜੀਵਾਂ ਦੀ ਹਾਲਤ ਹੁੰਦੀ ਹੈ। ਉਹਨਾਂ ਨੂੰ ਆਪਣੇ ਇਸ ਮੋਹਲਿਕ ਗੁੱਝੇ ਦੀਰਘ ਰੋਗ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ - ਭਾਵੇਂ ਇਸ ‘ਹਉਮੈ ਦੀਰਘ ਰੋਗ’ ਦੀ ਵਜਾਹ ਨਾਲ ਉਹ ਆਪੂੰ ਸਹੇੜਿਆ ਨਰਕ-ਮਈ ਜੀਵਨ ਭੋਗਦੇ ਹਨ ਅਤੇ ਇਸੇ ਵਿਚ ਹੀ ਸੰਤੁਸ਼ਟ ਰਹਿੰਦੇ ਹਨ।
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥(ਪੰਨਾ-710)
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥(ਪੰਨਾ-857)
ਜੇ ਪਾਤਸ਼ਾਹ ਦਾ ਸ਼ਹਿਜ਼ਾਦਾ (Prince) ਗੁਵਾਚ ਜਾਵੇ, ਤੇ ਕਿਸੇ ਮਾਛੀ ਦੇ ਹੱਥ ਆ ਜਾਵੇ ਤਾਂ ਉਹ ਮਾਛੀ ਉਸ ਨੂੰ ਆਪਣੇ ਕੰਮ ਲਾ ਛੱਡਦਾ ਹੈ ਅਤੇ ਸ਼ਹਿਜ਼ਾਦੇ ਨੂੰ ‘ਧੋਖੇ’ ਵਿਚ ਆਪਣੀ ਕੈਦ (bonded slavery) ਵਿਚ ਰਖ ਕੇ ਆਪਣੇ ਕਾਜ ਸਵਾਰਦਾ ਹੈ। ਇਸ ਤਰ੍ਹਾਂ ਸ਼ਹਿਜ਼ਾਦੇ ਨੂੰ ਉਸ ਦੀ ‘ਸ਼ਾਹੀ ਵਿਰਾਸਤ’ ਤੋਂ ਵਾਂਝਿਆ ਰਖਦਾ ਹੈ। ਇਸ ਤਰ੍ਹਾਂ ਸ਼ਹਿਜ਼ਾਦੇ ਨਾਲ ਵੱਡਾ ਅਤੇ ਦੀਰਘ ਧੋਖਾ ਹੁੰਦਾ ਹੈ।
ਭਾਵੇਂ ਗੁਰਬਾਣੀ ਪੁਕਾਰ-ਪੁਕਾਰ ਕੇ ਸਾਡੀ ‘ਸ਼ਾਹੀ ਵਿਰਾਸਤ’ ਦਾ ਐਲਾਨ ਕਰੀ ਜਾਂਦੀ ਹੈ, ਕਿ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥” ਪਰ ਹਉਮੈ ਦੇ ‘ਨਸ਼ੇ’ ਦੀ ‘ਪੀਨਕ’ ਵਿਚ ‘ਕਿਝੁ ਨ ਬੁਝੈ ਕਿਝੁ ਨ ਸੁਝੈ’ ਵਾਲੀ ਸਾਡੀ ਦੁਰਗਤੀ ਹੋ ਰਹੀ ਹੈ ਅਤੇ ਅਸੀਂ ‘ਪਲਚਿ ਪਲਚਿ ਸਗਲੀ ਮੁਈ ਝੂਠੇ ਧੰਧੈ ਮੋਹੁ’ ਅਨੁਸਾਰ ਫਸ ਕੇ ਦੁਖੀ ਹੁੰਦੇ ਰਹਿੰਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ।
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715