ਗਿਆਨ ਹੀ ਨਹੀਂ
ਵਾ-ਵੇਲਾ ਹੀ ਨਹੀਂ
ਸ਼ਿਕਾਇਤ ਹੀ ਨਹੀਂ
ਰੋਸ ਹੀ ਨਹੀਂ
ਅਤੇ ਇਸ ਸਦੀਵੀ ਮਾਇਆ ਦੀ ‘ਨੀਂਦਰ’ ਜਾਂ ‘ਪੀਨਕ’ ਤੋਂ ਜਾਗਣ ਜਾਂ ਇਸ ਵੱਡੇ ਧੋਖੇ ਤੋਂ ਬਚਣ ਲਈ ਸਾਨੂੰ -
ਖਿਆਲ ਹੀ ਨਹੀਂ
ਲਾਲਸਾ ਹੀ ਨਹੀਂ
ਲੋੜ ਹੀ ਨਹੀਂ ਭਾਸਦੀ
ਉੱਦਮ ਹੀ ਨਹੀਂ
ਨਿਸਚਾ ਹੀ ਨਹੀਂ!!!
ਕੋਈ ਭੀ ‘ਜੀਵ’ ਇਹ ਮੰਨਣ ਨੂੰ ਹਰਗਿਜ਼ ਤਿਆਰ ਨਹੀਂ ਕਿ ਉਸ ਵਿਚ ‘ਹਉਮੈ’ ਹੈ। ਹਾਲਾਂਕਿ ਉਹ ਦਿਨ-ਰਾਤ ਅਤੇ ਨਿਮਖ-ਨਿਮਖ ਹਉਮੈ ਵਿਚ ਹੀ ਵਰਤਦਾ ਅਤੇ ‘ਮੈਂ-ਮੇਰੀ’ ਹੀ ਉਸ ਦਾ ‘ਬੋਲ-ਬਾਲਾ’ ਹੈ।
ਜੀਵ ਦਾ ਇਹ ਕਹਿਣਾ ਕਿ ‘ਮੇਰੇ ਅੰਦਰ ਹਉਮੈ ਨਹੀਂ ਹੈ’, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਸ ਦੇ ਅੰਦਰ ਹਉਮੈ ਇਤਨੀ ਰੱਚ-ਮਿੱਚ ਗਈ ਹੈ ਕਿ ਉਹ ਖੁਦ ਹੀ ਹਉਮੈ ਦਾ ‘ਸਰੂਪ’ ਹੋ ਚੁਕਾ ਹੈ। ਇਸੇ ਲਈ ਉਸ ਨੂੰ ਹਉਮੈ ਦਾ ਅਹਿਸਾਸ ਹੀ ਨਹੀਂ ਰਿਹਾ ਅਤੇ ਉਹ ਹਉਮੈ ਦੀ ਹੋਂਦ ਤੋਂ ਬਿਲਕੁਲ ਨਾਵਾਕਿਫ਼ ਯਾ ਅਗਿਆਨਤਾ ਦੀ ਢੀਠਤਾਈ ਵਿਚ ਵਰਤਦਾ ਹੈ ਤੇ ਦੂਜੇ-ਭਾਉ ਦੇ ਭਰਮ-ਗੜ੍ਹ ਵਿਚ ਹੀ ਗਲਤਾਨ ਰਹਿੰਦਾ ਹੈ।
ਜਿਸ ਇਨਸਾਨ ਨੂੰ ‘ਤਪਦਿਕ’ ਵਰਗੀ ਮੋਹਲਿਕ ਬੀਮਾਰੀ ਚਿਮੜੀ ਹੋਵੇ, ਪਰ ਉਸ ਨੂੰ ਆਪਣੀ ਬਿਮਾਰੀ ਦਾ ਪਤਾ ਹੀ ਨਾ ਹੋਵੇ ਤਾਂ ਉਸ ਨੂੰ ਆਪਣੀ ਮੋਹਲਿਕ ਬੀਮਾਰੀ ਦੇ ਇਲਾਜ ਦੀ ਭੀ ਲੋੜ ਨਹੀਂ ਭਾਸਦੀ।
Upcoming Samagams:Close
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715