ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥(ਪੰਨਾ-560)
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥(ਪੰਨਾ-624)
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥(ਪੰਨਾ-624)
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥(ਪੰਨਾ-657)
ਮਾਇਆ ਦੇ ਭਰਮ-ਭੁਲਾਵੇ ਦਾ ਛੌੜ
ਮਾਇਕੀ ਅਗਿਆਨਤਾ ਦਾ ਹਨੇਰ
ਮੈਂ-ਮੇਰੀ ਦਾ ਅਹਿਸਾਸ
ਅੱਡਰੀ ਹਸਤੀ ਦਾ ਭਰਮ
ਦੂਜੇ ਭਾਉ ਦੀ ਪ੍ਰਵਿਰਤੀ
ਨੂੰ ਹੀ ‘ਹਉਮੈ’ ਕਿਹਾ ਜਾਂਦਾ ਹੈ।
ਬੇਅੰਤ ਜੂਨਾਂ ਵਿਚ ਦੀ ਗੁਜ਼ਰਦਿਆਂ ਹੋਇਆਂ, ਸਾਡੇ ਅੰਤਿਸ਼ਕਰਨ ਵਿਚ ‘ਹਉਮੈ’ ਅਤੇ ‘ਮੈਂ-ਮੇਰੀ’ ਦਾ ਅਭਿਆਸ ਅਤਿਅੰਤ ਦ੍ਰਿੜ੍ਹ ਹੋ ਚੁਕਿਆ ਹੈ। ਚਉਰਾਸੀ ਲੱਖ ਜੂਨਾਂ ਵਿਚ ਤਾਂ ਅਸੀਂ ਹਉਮੈ ਦੀ ਭਾਵਨਾ ਤੋਂ ਅਣਜਾਣ ਹੁੰਦੇ ਸਾਂ। ਪਰ ਮਨੁੱਖਾ ਜੂਨ ਵਿਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦਿੱਤੀ ਹੈ ਅਤੇ ਸਮੇਂ-ਸਮੇਂ ਸਿਰ ਸੰਤਾਂ, ਭਗਤਾਂ, ਅਵਤਾਰਾਂ, ਗੁਰੂਆਂ ਅਤੇ ਉਨ੍ਹਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਿਕ ਉਪਦੇਸ਼ ਮਿਲਦੇ ਰਹੇ ਹਨ, ਕਿ ‘ਹੇ-ਜੀਵ’ ਤੂੰ ‘ਜੋਤ ਸਰੂਪ’ ਹੈਂ, ਆਪਣੇ ਆਤਮਿਕ ਵਿਰਸੇ ਨੂੰ ਜਾਨਣ ਪਹਿਚਾਨਣ ਦੀ ਕੋਸ਼ਿਸ਼ ਕਰ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨਿ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥(ਪੰਨਾ-441)
ਮਨਿ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥(ਪੰਨਾ-441)
ਜਨਮਾਂ-ਜਨਮਾਂ ਤੋਂ ਅਸੀਂ ਕੂੜੀ ‘ਹਉਮੈ’ ਦਾ ਇਤਨਾ ਅਭਿਆਸ ਕਰਦੇ ਆਏ ਹਾਂ ਕਿ ਇਹ ‘ਹਉਮੈ’ਵ ਹੁਣ ਸਾਡੇ ਤਨ, ਮਨ ਅਤੇ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿਚ ਧੱਸ-ਵੱਸ-ਰਸ ਚੁਕੀ ਹੈ ਅਤੇ ਸਹਿਜ-ਸੁਭਾਇ ਹੀ ਸਾਡੇ ਜੀਵਨ ਦੇ ਹਰ ਖੇਤਰ ਵਿਚ ਅਣਜਾਣੇ ਅਤੇ ਆਪ-ਮੁਹਾਰੇ ਹੀ ‘ਮੈਂ-ਮੇਰੀ’ ਦੀ ਸ਼ਕਲ ਵਿਚ ਪ੍ਰਗਟ ਹੁੰਦੀ ਰਹਿੰਦੀ ਹੈ।
Upcoming Samagams:Close
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715