ਸਾਧ ਸੰਗਤਿ ਬਿਨਾ ਭਾਉ ਨਹੀ ਉਪਜੈ
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥(ਪੰਨਾ-694)
ਸਤ ਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥(ਪੰਨਾ-981)
ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਤ ॥(ਪੰਨਾ-521)
ਸਾਧ ਸੰਗਤਿ ਭਉ ਭਾਉ ਸਹਜੁ ਬੈਰਾਗ ਹੈ।(ਵਾ. ਭਾ. ਗੁ. 3/13)
ਸਾਧ ਸੰਗਤਿ ਭੈ ਭਾਇ ਨਿਜ ਘਰਿ ਪਾਇਆ।(ਵਾ. ਭਾ. ਗੁ. 3/20)

ਇਹਨਾ ਗੁਰਬਾਣੀ ਦੀਆਂ ਪੰਗਤੀਆਂ ਦਾ ਅਸੀਂ ਭਾਵ ਅਰਥ ਸਮਝ ਕੇ ਪਾਠ ਕਰਨਾ ਹੈ ਅਤੇ ਇਨ੍ਹਾਂ ਨੂੰ ਕਮਾਉਂਦਿਆਂ ਹੋਇਆਂ ਮੁੜ-ਮੁੜ ਸਤਿਗੁਰ ਦੀ ਚਰਨ ਸਰਨ ਜਾਣਾ ਹੈ। ਫਿਰ ‘ਸਤਿਗੁਰ ਪ੍ਰਸਾਦਿ’ ਦੇ ਪਾਤਰ ਹੋ ਕੇ ਆਪਣਾ ਜੀਵਨ ਸਫਲ ਕਰਨਾ ਹੈ।

ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥
ਦਇਆਲੁ ਹੋਆ ਪਾਰਬ੍ਰਹਮੁ ਸੁਆਮੀ
ਪੂਰਾ ਸਤਿਗੁਰੁ ਧਿਆਇਆ ॥(ਪੰਨਾ-615)
ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥
ਗੁਰ ਸੁਪ੍ਰਸੰਨ ਭਏ ਵਡਭਾਗਿ ॥(ਪੰਨਾ-866)

ਸਤਿਗੁਰ ਨੇ ਇਸ ਸਾਰੀ ਆਤਮਿਕ ਖੇਲ ਦਾ ਬੜਾ ਸੌਖਾ ਤੇ ਇਕੋ-ਇਕ ਸਾਧਨ ਦਸਿਆ ਹੈ -

ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ ॥(ਪੰਨਾ-12)

ਇਸ ਸਾਰੇ ਲੇਖ ਦੀਆਂ ਵਿਚਾਰਾਂ ਦਾ ਨਿਚੋੜ ਹੇਠਾਂ ਪੇਸ਼ ਕੀਤਾ ਜਾਂਦਾ ਹੈ -

‘ਗੁਰਪ੍ਰਸਾਦਿ’ ਇਲਾਹੀ ਪਿਆਰ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ।

ਹਾਂ ਜੀ : ਇਹ ‘ਗੁਰਪ੍ਰਸਾਦਿ’ -
ਪਿਆਰ ਦੀ ਗਲਵਕੜੀ ਹੈ
ਉਸਦਾ ਨਿੱਘ ਹੈ
ਉਸਦਾ ਲਾਡ-ਲਡਾਉਣਾ ਹੈ
ਉਸਦਾ ਖੇਲ-ਖਿਲਾਉਣਾ ਹੈ
ਉਸਦਾ ਉਮਾਹ ਹੈ
ਉਸਦਾ ਚਾਉ ਹੈ
ਉਸਦਾ ਖੇੜਾ ਹੈ
ਉਸਦੇ ਪਿਆਰ ਦਾ ਉਛਾਲ ਹੈ
Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe